ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਵਡੀ ਕਾਯ (ਦੇਹ) ਵਾਲਾ. ਕ਼ੱਦਾਵਰ। ੨. ਸੰਗ੍ਯਾ- ਹਾਥੀ। ੩. ਸ਼ਿਵ ਦਾ ਨੰਦੀਗਣ। ੪. ਰਾਵਣ ਦਾ ਇੱਕ ਪੁਤ੍ਰ. ਦੇਖੋ, ਅਤਿਕਾਯ ੨. "ਮਹਾਕਾਇ ਨਾਮਾ ਮਹਾ ਬੀਰ ਏਵੰ." (ਰਾਮਾਵ) ੫. ਸਰਬਲੋਹ ਅਨੁਸਾਰ ਬ੍ਰਿਜਨਾਦ (ਵੀਰ੍ਯਨਾਦ) ਦਾਨਵ ਦਾ ਇੱਕ ਸੈਨਾਨੀ ਅਤੇ ਮੰਤ੍ਰੀ.
ਸੰਗ੍ਯਾ- ਕਾਲ ਦਾ ਭੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਅੰਤ ਕਰਨ ਵਾਲੇ ਭੀ ਜਿਸ ਵਿੱਚ ਲੈ ਹੋ ਜਾਂਦੇ ਹਨ. ਵਾਹਗੁਰੂ. ਪਾਰਬ੍ਰਹਮ. "ਮਹਾਕਾਲ ਰਖਵਾਰ ਹਮਾਰੋ." (ਕ੍ਰਿਸਨਾਵ) ੨. ਉਹ ਲੰਮਾ ਸਮਾਂ, ਜਿਸ ਦਾ ਅੰਤ ਅਸੀਂ ਨਹੀਂ ਜਾਣ ਸਕਦੇ। ੩. ਸਮੇਂ ਨੂੰ ਹੀ ਕਰਤਾ ਹਰਤਾ ਮੰਨਣ ਵਾਲਿਆਂ ਦੇ ਮਤ ਅਨੁਸਾਰ ਅਨੰਤ ਰੂਪ ਕਾਲ। ੪. ਕਾਲਿਕਾ ਪੁਰਾਣ ਅਨੁਸਾਰ ਸ਼ਿਵ ਦਾ ਇੱਕ ਪੁਤ੍ਰ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਅਗਨਿ ਵਿੱਚ ਅਸਥਾਪਨ ਕੀਤਾ, ਉਸ ਵੇਲੇ ਦੋ ਬੂੰਦਾਂ ਬਾਹਰ ਡਿਗ ਪਈਆਂ. ਇੱਕ ਬੂੰਦ ਤੋਂ ਮਹਾਕਾਲ ਅਤੇ ਦੂਜੀ ਤੋਂ ਭ੍ਰਿੰਗੀ ਪੈਦਾ ਹੋਇਆ. "ਗ੍ਯਾਨ ਹੂੰ ਕੇ ਗ੍ਯਾਤਾ ਮਹਾ ਬੁੱਧਿਤਾ ਕੇ ਦਾਤਾ ਦੇਵ, ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈਂ." (ਅਕਾਲ) ੫. ਉੱਜੈਨ ਵਿੱਚ ਮਹਾਕਾਲ ਨਾਮਕ ਸ਼ਿਵਲਿੰਗ.
ਸੰਗ੍ਯਾ- ਮਹਾਨ ਕ੍ਸ਼੍ਯ ਰੋਗ. ਭਾਰੀ ਤਪਦਿੱਕ। ੨. ਮਹਾਪ੍ਰਲਯ.
ਮਹਾਨ ਕ੍ਸ਼੍ਯ ਰੋਗ ਤੋਂ। ੨. ਭਾਵ- ਅਵਿਦ੍ਯਾ ਕਰਕੇ. "ਦੇਹ ਬਿਨਾਸੀ ਮਹਾਖਇਆ." (ਨਟ ਅਃ ਮਃ ੪)
ਸ਼੍ਰੀ ਗੁਰੂ ਨਾਨਕਦੇਵ। ੨. ਮਾਤਾ ਪਿਤਾ ਵਿਦ੍ਯਾਦਾਤਾ ਆਦਿ ਪੂਜ੍ਯ ਲੋਕ.
ਸੰ. महायशस्. ਵਿ- ਵਡੇ ਯਸ਼ ਵਾਲਾ. "ਮਹਾਜਸੇ! ਸੁਨ ਭਾਗ ਮਹਾਨੀ." (ਗੁਪ੍ਰਸੂ) ਹੇ ਵਡੇ ਯਸ਼ ਅਤੇ ਭਾਗਾਂ ਵਾਲੀ, ਸੁਣ!
clerk, accountant, scribe; name of a Hindu sub-caste; dialectical usage goldsmith
orphaned, orphan, motherless, bereft of parents