ਮਹਾਕਾਲ
mahaakaala/mahākāla

ਪਰਿਭਾਸ਼ਾ

ਸੰਗ੍ਯਾ- ਕਾਲ ਦਾ ਭੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਅੰਤ ਕਰਨ ਵਾਲੇ ਭੀ ਜਿਸ ਵਿੱਚ ਲੈ ਹੋ ਜਾਂਦੇ ਹਨ. ਵਾਹਗੁਰੂ. ਪਾਰਬ੍ਰਹਮ. "ਮਹਾਕਾਲ ਰਖਵਾਰ ਹਮਾਰੋ." (ਕ੍ਰਿਸਨਾਵ) ੨. ਉਹ ਲੰਮਾ ਸਮਾਂ, ਜਿਸ ਦਾ ਅੰਤ ਅਸੀਂ ਨਹੀਂ ਜਾਣ ਸਕਦੇ। ੩. ਸਮੇਂ ਨੂੰ ਹੀ ਕਰਤਾ ਹਰਤਾ ਮੰਨਣ ਵਾਲਿਆਂ ਦੇ ਮਤ ਅਨੁਸਾਰ ਅਨੰਤ ਰੂਪ ਕਾਲ। ੪. ਕਾਲਿਕਾ ਪੁਰਾਣ ਅਨੁਸਾਰ ਸ਼ਿਵ ਦਾ ਇੱਕ ਪੁਤ੍ਰ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਅਗਨਿ ਵਿੱਚ ਅਸਥਾਪਨ ਕੀਤਾ, ਉਸ ਵੇਲੇ ਦੋ ਬੂੰਦਾਂ ਬਾਹਰ ਡਿਗ ਪਈਆਂ. ਇੱਕ ਬੂੰਦ ਤੋਂ ਮਹਾਕਾਲ ਅਤੇ ਦੂਜੀ ਤੋਂ ਭ੍ਰਿੰਗੀ ਪੈਦਾ ਹੋਇਆ. "ਗ੍ਯਾਨ ਹੂੰ ਕੇ ਗ੍ਯਾਤਾ ਮਹਾ ਬੁੱਧਿਤਾ ਕੇ ਦਾਤਾ ਦੇਵ, ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈਂ." (ਅਕਾਲ) ੫. ਉੱਜੈਨ ਵਿੱਚ ਮਹਾਕਾਲ ਨਾਮਕ ਸ਼ਿਵਲਿੰਗ.
ਸਰੋਤ: ਮਹਾਨਕੋਸ਼