Meanings of Punjabi words starting from ਮ

ਅ਼. [مُعتقِد] ਮੁਅ਼ਤਕ਼ਿਦ. ਵਿ- ਇ਼ਤਕ਼ਾਦ (ਸ਼੍ਰੱਧਾ) ਰੱਖਣ ਵਾਲਾ.


ਅ਼. [مُعتدِل] ਮੁਅ਼ਤਦਿਲ. ਵਿ- ਇ਼ਤਿਦਾਲ (ਮਧ੍ਯ ਦਰਜੇ ਦੀ ਦਸ਼ਾ) ਵਾਲਾ.


ਦੇਖੋ, ਮੋਅ਼ਤਬਰ.


ਅ਼. [مُعتمد] ਸੰਗ੍ਯਾ- ਜਿਸ ਪੁਰ ਇ਼ਤਮਾਦ (ਭਰੋਸਾ) ਕੀਤਾ ਗਿਆ ਹੈ. ਵਿਸ੍ਵਾਸਪਾਤ੍ਰ। ੨. ਰਿਆਸਤ ਦਾ ਉਹ ਕਰਮਚਾਰੀ, ਜੋ ਦੂਜੀ ਰਿਆਸਤ ਵਿੱਚ ਪ੍ਰਤਿਨਿਧਿ ਹੋਕੇ ਰਹਿਂਦਾ ਹੈ.


ਮੌਕ੍ਤਿਕਦਾਮ. ਇੱਕ ਛੰਦ, ਲੱਛਣ ਹਾਰ ਚਰਣ, ਪ੍ਰਤਿ ਚਰਣ ਚਾਰ ਜਗਣ. , , , .#ਉਦਾਹਰਣ-#ਜਪ੍ਯੋ ਨਹਿ ਨਾਮ ਕਰ੍ਯੋ ਕਛੁ ਕਾਮ,#ਤਜੀ ਕੁਲਲਾਜ ਫਿਰੇ ਪਰਧਾਮ,#ਪੜ੍ਹੇ ਬਹੁ ਗ੍ਰੰਥ ਲਖ੍ਯੋ ਨਹਿ ਸਾਰ,#ਵ੍ਰਿਥਾ ਜਨਮੇ ਨਰ ਸੇ ਭੁਵਿਭਾਰ.#੨. ਦੇਖੋ, ਮੌਕ੍ਤਿਕਦਾਮ ੨.


ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ.


ਸੰਗ੍ਯਾ- ਮੋਤੀ ਜੇਹੀ ਕਲੀ ਵਾਲਾ ਇੱਕ ਪੌਧਾ, ਜੋ ਰਾਇਬੇਲਿ ਦੀ ਜਾਤਿ ਹੈ. ਇਸ ਦੇ ਫੁੱਲਾਂ ਵਿੱਚ ਬਹੁਤ ਸੁਗੰਧ ਹੁੰਦੀ ਹੈ. ਇਹ ਬਸੰਤ ਰੁੱਤ ਵਿੱਚ ਵਿਸ਼ੇਸ ਖਿੜਦਾ ਹੈ. ਮੋਤੀਏ ਦਾ ਹਾਰ ਬਹੁਤ ਸੁੰਦਰ ਹੁੰਦਾ ਹੈ ਅਰ ਇਸ ਦਾ ਇ਼ਤਰ ਭੀ ਬਣਦਾ ਹੈ. Jasminum sambac। ੨. ਦੇਖੋ, ਮੋਤੀਆਬਿੰਦ.


ਸੰਗ੍ਯਾ- ਮੁਕ੍ਤਾਵਿੰਦੁ. ਮੋਤੀ ਦੇ ਆਕਾਰ ਦਾ ਇੱਕ ਰਤੂਬਤ ਦਾ ਦਾਣਾ, ਜੋ ਅੱਖ ਦੀ ਨਜਰ ਨੂੰ ਰੋਕ ਲੈਂਦਾ ਹੈ. [نزۇلالما] ਨਜ਼ੂਲੁਲਮਾ. Cataract ਪਹਿਲਾਂ ਝਾਉਲਾ ਦਿਖਾਈ ਦਿੰਦਾ ਹੈ. ਫੇਰ ਜਿਉਂ ਜਿਉਂ ਰਤੂਬਤ ਗਾੜ੍ਹੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਨਿਗਾਹ ਘਟਦੀ ਜਾਂਦੀ ਹੈ. ਅੰਤ ਨੂੰ ਰਤੂਬਤ ਬਹੁਤ ਗਾੜ੍ਹੀ ਹੋਕੇ ਮੋਤੀ ਦੇ ਆਕਾਰ ਦੀ ਬਣਕੇ ਨਜਰ ਨੂੰ ਪੂਰੀ ਤਰਾਂ ਰੋਕ ਲੈਂਦੀ ਹੈ, ਇਸੇ ਕਾਰਣ ਇਸ ਰੋਗ ਦਾ ਨਾਉਂ ਮੋਤੀਆਬਿੰਦ (ਵਿੰਦੁ) ਹੈ.#ਇਸ ਦੇ ਕਾਰਣ ਹਨ- ਬੁਢਾਪਾ, ਮਧੁਪ੍ਰਮੇਹ (ਜ੍ਯਾਬੀਤੁਸ), ਆਤਸ਼ਕ, ਮਿਰਗੀ, ਜ਼ਹਿਰੀਲੀ ਵਸਤੂ ਦਾ ਖਾਣਾ, ਸਿਰ ਤੇ ਸੱਟ ਵੱਜਣੀ, ਦਿਮਾਗ ਦੀ ਕਮਜੋਰੀ, ਵਮਨ ਦਾ ਰੋਕਣਾ, ਬਹੁਤ ਮੈਥੁਨ ਕਰਨਾ, ਬਹੁਤ ਰੋਣਾ, ਮਿਰਚ ਮਸਾਲੇ ਅਚਾਰ ਬਹੁਤ ਖਾਣੇ, ਨੰਗੇ ਪੈਰੀਂ ਧੁੱਪ ਵਿੱਚ ਫਿਰਨਾ, ਬਹੁਤ ਨਸ਼ਿਆਂ ਦਾ ਵਰਤਣਾ ਆਦਿ.#ਮੋਤੀਏ ਦਾ ਉੱਤਮ ਇਲਾਜ ਇਹ ਹੈ ਕਿ ਸਿਆਣੇ ਡਾਕਟਰ ਤੋਂ ਓਪਰੇਸ਼ਨ (Operation) ਕਰਵਾਕੇ ਮੋਤੀਦਾਣਾ ਕਢਵਾ ਦਿੱਤਾ ਜਾਵੇ. ਜਦ ਇਸ ਰੋਗ ਦਾ ਮੁੱਢ ਬੱਝਣ ਲੱਗੇ, ਤਦ ਹੇਠ ਲਿਖੀਆਂ ਦਵਾਈਆਂ ਵਰਤਣੀਆਂ ਗੁਣਕਾਰੀ ਹਨ-#(੧) ਨੀਲ ਦੇ ਬੀਜ ਬਹੁਤ ਬਰੀਕ ਪੀਹਕੇ ਸੁਰਮੇਂ ਵਾਂਙ ਅੱਖਾਂ ਵਿੱਚ ਪਾਉਣੇ.#(੨) ਦ੍ਰਾਵਕ (ਕਬਜਕੁਸ਼ਾ) ਦਵਾਈਆਂ ਅਤੇ ਭੋਜਨ ਖਾਣੇ.#(੩) ਦਿਮਾਗ ਨੂੰ ਤਾਕਤ ਦੇਣ ਵਾਲੇ ਪਦਾਰਥਾਂ ਦਾ ਵਰਤਣਾ.#(੪) ਹਰੜ, ਬਹੇੜੇ, ਆਉਲੇ, ਮੁਰਗੀ ਦੇ ਆਂਡਿਆਂ ਦੀ ਛਿੱਲ, ਕਸੀਸ, ਲੋਹੇ ਦੀ ਭਸਮ, ਨੀਲਾ ਕਮਲ, ਬਾਇਬੜਿੰਗ. ਸਮੁੰਦਰੀ ਝੱਗ, ਇਨ੍ਹਾਂ ਸਭਨਾਂ ਨੂੰ ਸਮਾਨ ਲੈਕੇ ਤਾਂਬੇ ਦੇ ਖਰਲ ਵਿੱਚ ਬੱਕਰੀ ਦੇ ਦੁੱਧ ਨਾਲ ੩੦ ਪਹਿਰ ਘਸਾਕੇ ਸੁਰਮੇ ਜੇਹਾ ਬਣਾ ਲੈਣਾ, ਫੇਰ ਬੱਕਰੀ ਦੇ ਦੁੱਧ ਨਾਲ ਨਰਮ ਕਰਕੇ ਪਤਲੀ ਬੱਤੀਆਂ ਬਣਾ ਲੈਣੀਆਂ. ਸਲਾਈ ਵਾਂਙ ਇਹ ਬੱਤੀ ਅੱਖਾਂ ਵਿੱਚ ਫੇਰਨੀ ਬਹੁਤ ਲਾਭਦਾਇਕ ਹੈ.#(੫) ਕਾਲਾ ਸੱਪ ਮਾਰਕੇ ਉਸ ਦੇ ਮੂੰਹ ਵਿੱਚ ਕਾਲੇ ਸੁਰਮੇਂ ਦੀ ਡਲੀ ਰਖਕੇ ਹਾਂਡੀ ਵਿੱਚ ਪਾਕੇ ਇੱਕ ਮਹੀਨਾ ਜਮੀਨ ਵਿੱਚ ਦੱਬ ਰੱਖਣੀ, ਫੇਰ ਉਸ ਨੂੰ ਕੱਢਕੇ ਖਰਲ ਕਰਨਾ. ਇਸ ਇੱਕ ਤੋਲਾ ਸੁਰਮੇ ਨਾਲ ਚਮੇਲੀ ਦੇ ਫੁੱਲਾਂ ਦੀ ਭਸਮ ਛੀ ਮਾਸ਼ੇ, ਸ਼ੀਸ਼ਾ ਲੂਣ ੩. ਮਾਸ਼ੇ ਮਿਲਾਕੇ ਨੇਤ੍ਰਾਂ ਵਿੱਚ ਅੰਜਨ ਪਾਉਣਾ.


ਜੌਹਰੀ. ਮੋਤੀ ਵਿੱਚ ਸੱਲ (ਵੇਧ) ਕਰਨ ਵਾਲਾ. "ਮਨੁ ਮੋਤੀਸਾਲੁ ਹੈ ਗੁਰਸਬਦੀ, ਜਿਤੁ ਹੀਰਾ ਪਰਖਿ ਲਈਜੈ." (ਕਲਿ ਅਃ ਮਃ ੪) ਗੁਰਸ਼ਬਦੀ ਮਨੁ, ਮੋਤੀਸਾਲੁ ਹੈ.