ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਏਕੋੱਤਰ ਦਾ ਸੰਖੇਪ. ਕਿਸੇ ਗਿਣਤੀ ਤੋਂ ਇੱਕ ਉੱਪਰ. ਜਿਵੇਂ- ਕੋਤਰ (ਏਕੋੱਤਰ) ਸੌ.


ਦੇਖੋ, ਚਕੋਤਰੀ.


ਤੁ [کوتل] ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ ਦਾ ਘੋੜਾ। ੨. ਖਾਲੀ ਘੋੜਾ, ਜੋ ਸਿੰਗਾਰਿਆ ਹੋਇਆ ਅਮੀਰਾਂ ਦੀ ਸਵਾਰੀ ਅੱਗੇ ਚਲੇ। ੩. ਸੰ. ਕੁੰਤਲ (ਵੇਗ) ਵਾਲਾ. ਚਾਲਾਕ ਘੋੜਾ.


ਸੰ. ਕੋਟਪਾਲ। ੨. ਸ਼ਹਿਰ ਦੀ ਰਖ੍ਯਾ ਕਰਨ ਵਾਲਾ ਅਹੁਦੇਦਾਰ। ੩. ਮੁਗ਼ਲਰਾਜ ਸਮੇਂ ਕੋਤਵਾਲ ਅਦਾਲਤੀ Magistrate. ਭੀ ਹੁੰਦਾ ਸੀ.


ਫ਼ਾ. [کوتہ, کوتاہ] ਕੋਤਹ. ਵਿ- ਛੋਟਾ। ੨. ਕਮ. ਘੱਟ.


ਫ਼ਾ. [کوتاہی] ਸੰਗ੍ਯਾ- ਨ੍ਯੂਨਤਾ. ਕਮੀ. ਕਸਰ. ਘਾਟਾ.