ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਸਤ੍ਰ.


ਦੇਖੋ, ਅਸਥਲ। ੨. ਰ੍ਹਿਦਯਸ੍‍ਥਲ. ਮਨ. ਦਿਲ. "ਜਾਕਾ ਅਸ੍‍ਥਲ ਤੋਲ ਅਮਿਤੋ." (ਗਾਥਾ)


ਸੰਗ੍ਯਾ- ਹੱਡੀ.


ਦੇਖੋ, ਅਸਥਿਤ। ੨. ਸੰ. अस्थित. ਵਿ- ਨਾ ਇਸਥਿਤ. ਚਲਾਇਮਾਨ. "ਅਸ੍‌ਥਿਤੰ ਸੋਗ ਹਰਖੰ." (ਸਹਸ ਮਃ ੫)


ਦੇਖੋ, ਅਸਥਿਰ.


ਦੇਖੋ, ਅਸਮ ੩.


ਅਸ਼੍ਰ. ਹੰਝੂ. ਆਂਸੂ। ੨. ਸੰ. अस्र. ਸੰਗ੍ਯਾ- ਲਹੂ। ੩. ਜਲ। ੪. ਵਿ- ਫੈਂਕਿਆ ਚਲਾਇਆ. ਦੇਖੋ, ਅਸੁਰ.


ਸੰਗ੍ਯਾ- ਅੱਥਰੂ (ਹੰਝੂ) ਕੇਰਨੇ. ਰੋਦਨ. ਰੋਣਾ. "ਅਸ੍ਰੁਪਾਤ ਸੋਂ ਵਸਤ੍ਰ ਭਿਗੋਏ." (ਨਾਪ੍ਰ)


ਵਿ- ਸ਼੍ਰਮ ਰਹਿਤ. ਬਿਨਾ ਥਕਾਨ। ੨. ਕਲੇਸ਼ ਅਤੇ ਦੁੱਖ ਤੋਂ ਰਹਿਤ.