ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਤਿ. ਬਹੁਤ. ਅਧਿਕ. "ਤੂ ਮੈ ਖਰਾ ਪਿਆਰਾ." (ਧਨਾ ਮਃ ੧) "ਆਏ ਖਰੇ ਕਠਿਨ ਜਮਕੰਕਰ." (ਬਿਹਾ ਛੰਤ ਮਃ ੫) ਵਡੇ ਕਰੜੇ। ੨. ਖਾਲਿਸ ਸ਼ੁੱਧ. ਬਿਨਾ ਮਿਲਾਵਟ. "ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ." (ਗਉ ਅਃ ਮਃ ੧) ੩. ਸੱਚਾ। ੪. ਨਿਸਕਪਟ. ਛਲ ਰਹਿਤ। ੫. ਖਲੋਤਾ. ਖੜਾ. "ਅੰਤ ਕੀ ਬਾਰ ਕੋ ਖਰਾ ਨ ਹੋਸੀ." (ਸੋਰ ਮਃ ੫)
ਅ਼. [خراج] ਖ਼ਰਾਜ. ਸੰਗ੍ਯਾ- ਖ਼ਰਜ (ਨਿਕਾਲਣ) ਦੀ ਕ੍ਰਿਯਾ. ਮੁਆ਼ਮਲਾ. ਮਹਿਸੂਲ. ਟੈਕਸ. ਦੇਖੋ, ਖਿਰਾਜ.
ਦਾਨ. ਦੇਖੋ, ਖੈਰਾਤ. "ਕੇਤਿਕ ਦੇਤ ਫਕੀਰ ਖਰਾਯਤ." (ਨਾਪ੍ਰ)
ਸੰਗ੍ਯਾ- ਖਰ (ਖੁਰਦਰੀ) ਆਸ (ਚੱਕੀ). ਅਥਵਾ- ਖਰ (ਵਡੀ) ਆਸ (ਚੱਕੀ). ਆਟਾ ਪੀਹਣ ਦੀ ਵਡੀ ਚੱਕੀ, ਜੋ ਬੈਲ ਆਦਿਕ ਅਥਵਾ ਕਿਸੇ ਹੋਰ ਤ਼ਾਕ਼ਤ ਨਾਲ ਚਲਾਈਦੀ ਹੈ। ੨. ਫ਼ਾ. [خراش] ਖ਼ਰਾਸ਼. ਝਰੀਟ. ਰਗੜ.
ਦੇਖੋ, ਚੂਹੜਕਾਣਾ.
ਜਿਲਾ ਮਾਂਟਗੁਮਰੀ, ਤਸੀਲ ਪਾਕਪਟਨ ਥਾਣਾ ਟਿੱਬੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪਾਕਪਟਨ ਤੋਂ ੧੨. ਮੀਲ ਨੈਰਤ ਕੋਣ ਹੈ. ਇੱਥੇ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ. ਪੁਜਾਰੀ ਉਦਾਸੀ ਹੈ.
standing, while in standing position; within a short time, briefly
same as ਖਿੰਡਾ , ਖਿਲਾਰ spread
process of, wages for ਖਾਲ਼ਨਾ
plural of ਖੱਲ ; bellows
stiffening of muscle, stiff muscle; pulled or strained muscle, ligament or tendon