ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰਾ. ਗਲ੍‌ਪ. ਮਿਥ੍ਯਾ ਪ੍ਰਵਾਦ. ਝੂਠੀ ਗੱਲ. ਅਸਤ੍ਯ ਕਲਪਨਾ। ੨. ਫ਼ਾ. [گپّ] ਬਾਤ. ਗੱਲ। ੩. ਸ਼ੇਖ਼ੀ ਮਾਰਨੀ.


ਕ੍ਰਿ- ਨਿਗਲਨਾ। ੨. ਚੱਟਮ ਕਰਨਾ.


ਗੱਪੀ. ਗਪੌੜੂ। ੨. ਗਾਲੜੀ. ਕਥੱਕੜ. "ਗਪੈਂ ਕਹਿਤ ਗਪਿਯਾਂਹਿ ਨਿਹਾਰ੍ਯੋ." (ਚਰਿਤ੍ਰ ੩੯)