ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਦਫ਼ਨ ਕਰਨਾ. ਗੱਡਣਾ. "ਪੁਨ ਹੁਤੇ ਮੁਰੀਦ ਜੁ ਅਰਧ ਲੇ ਨੀਕੇ ਤਹਿਂ ਦਫਨਾਇ ਦਿਯ." (ਨਾਪ੍ਰ) ਮੁਰੀਦਾਂ ਨੇ ਸਤਿਗੁਰੂ ਦਾ ਅੱਧਾ ਚਾਦਰਾ ਦਫ਼ਨ ਕਰ ਦਿੱਤਾ.
ਅ਼. [دفعہ] ਦਫ਼ਅ਼: ਸੰਗ੍ਯਾ- ਬਾਰ. ਵੇਰ. "ਅਨਿਕ ਦਫਾ ਸਮਝਾਵਨ ਕੀਨੋ." (ਗੁਪ੍ਰਸੂ) ੨. ਧਾਰਾ. ਸ਼੍ਰੇਣੀ. ਪੰਕ੍ਤਿ. "ਰਾਖ ਲਈ ਸਭ ਗੋਪ ਦਫਾ." (ਕ੍ਰਿਸ਼ਨਾਵ) ੩. ਕਾਨੂਨੀ ਪੁਸਤਕ ਜਾਂ ਸੰਧਿਪਤ੍ਰ ਆਦਿ ਦਾ ਅੰਕ। ੪. ਅ਼. [دفع] ਦਫ਼ਅ਼. ਹਟਾਉਣਾ. ਦੂਰ ਕਰਨਾ. "ਦਾਨਵ ਕਰ ਢਫਾ." (ਸਲੋਹ)
ਕ੍ਰਿ- ਡਰ ਨਾਲ ਦਬ ਜਾਣਾ। ੨. ਦਬਕਾ ਦੇਣਾ. ਧਮਕਾਉਣਾ.
ਸੰਗ੍ਯਾ- ਦਾੱਬਾ. ਦਬਾਉ. ਦਬਦਬਾ. "ਦਿੱਲੀ ਮੇ ਦਬਕਾ ਬਹੁ ਪਰ੍ਯੋਂ." (ਗੁਪ੍ਰਸੂ) ੨. ਛੱਤ ਉੱਪਰ ਦਾ ਤਾਕ, ਜਿਸ ਵਿੱਚ ਘਰ ਦਾ ਸਾਮਾਨ ਰੱਖੀਦਾ ਹੈ. ਸੰ. ਦਰ੍ਭਟ.
ਅ਼. [دفن] ਸੰਗ੍ਯਾ- ਜ਼ਮੀਨ ਵਿੱਚ ਗੱਡਣ ਦੀ ਕ੍ਰਿਯਾ। ੨. ਮੁਰਦੇ ਨੂੰ ਜ਼ਮੀਨ ਵਿੱਚ ਗੱਡਣ ਦਾ ਕਰਮ. ਮੁਰਦਾ ਦੱਬਣ ਦੀ ਰੀਤਿ ਚਾਹੋ ਅਨੇਕ ਮਤਾਂ ਵਿੱਚ ਹੈ, ਪਰ ਮੁਸਲਮਾਨਾਂ ਦਾ ਧਰਮਅੰਗ ਹੈ¹ ਹਿੰਦੂਮਤ ਦੇ ਸੰਨ੍ਯਾਸੀ ਅਤੇ ਉਹ ਬਾਲਕ, ਜਿਨ੍ਹਾਂ ਦੇ ਦੰਦ ਨਾ ਨਿਕਲੇ ਹੋਣ ਦਫ਼ਨ ਕੀਤੇ ਜਾਂਦੇ ਹਨ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਰਦਾ ਦੱਬਣ ਦੀ ਰੀਤਿ ਇਸਲਾਮ ਤੋਂ ਬਹੁਤ ਪੁਰਾਣੀ ਚਲੀ ਆਉਂਦੀ ਹੈ.
ਅ਼. [دفینہ] ਵਿ- ਦਫ਼ਨ ਕੀਤਾ ਹੋਇਆ. ਦੱਬਿਆ ਹੋਇਆ. ਦੇਖੋ, ਦਫ਼ਨ। ੨. ਸੰਗ੍ਯਾ- ਜ਼ਮੀਨ ਵਿੱਚ ਗੱਡਿਆ ਹੋਇਆ ਮਾਲ ਧਨ.
somehow, economically, in low key