ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਧਰਾ (ਪ੍ਰਿਥਿਵੀ) ਦੇ ਧਾਰਣ ਵਾਲਾ, ਕਰਤਾਰ. "ਧਰਿਧਾਰਣ ਦੇਖੈ ਜਾਣੈ ਆਪਿ." (ਬਸੰ ਅਃ ਮਃ ੧)
ਲਾਂਗੂਲ (ਦੁਮ) ਧਾਰਨ ਕਰਕੇ. "ਹਣਵੰਤੁ ਜਾਗੇ ਧਰਿਲੰਕੂਰੁ." (ਬਸੰ ਕਬੀਰ)
ਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਪਹਾੜ, ਪਰਵਤ. "ਧਰੀ ਨਗਨ ਕੇ ਨਾਮ ਕਹਿ." (ਸਨਾਮਾ)
ਵਿ- ਧਾਰਣ ਕਰਤਾ. "ਧਰੀਆ ਸਭ ਹੀ ਬਰ ਅਤ੍ਰਨ ਕੇ." (ਕ੍ਰਿਸਨਾਵ) ਅਸ੍ਤ੍ਰਾਂ ਦੇ ਧਰੀਆ.
safe deposit, trust money, pledge figurative usage heritage
betrayer, deceiver, treacherous, traitor, disloyal
small mound or rising; bulge, bump