ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਾਨ. ਦੇਖੋ, ਖੈਰਾਤ. "ਕੇਤਿਕ ਦੇਤ ਫਕੀਰ ਖਰਾਯਤ." (ਨਾਪ੍ਰ)


ਖਰ ਦੈਤ ਦਾ ਵੈਰੀ ਰਾਮ. ਦੇਖੋ, ਖਰ। ੨. ਧਤੂਰਾ, ਜਿਸ ਦੇ ਖਾਧੇ ਗਧਾ ਮਰ ਜਾਂਦਾ ਹੈ.


ਦੇਖੋ, ਖਰਲ ੩. "ਚੂਨਾ ਸੂਖਮ ਪੀਸ ਖਰਾਲੇ." (ਗੁਪ੍ਰਸੂ) ਖਰਲ ਵਿੱਚ.


ਖਰਲ ਨਾਲ। ੨. ਖਰਲ ਵਿੱਚ. ਦੇਖੋ, ਖਰਾਲ.