ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਤਪ੍ਤ. ਤੱਤੀ. ਗਰਮ. "ਤਤੀ ਵਾਉ ਨ ਲਗਈ." (ਮਾਝ ਅਃ ਮਃ ੫)
ਸੰਗ੍ਯਾ- ਤੋਯ (ਪਾਣੀ) ਦੀ ਧਾਰ। ੨. ਕ੍ਰਿ. ਵਿ- ਤਤ੍ਰ ਹੀ. ਓਥੇ ਹੀ. "ਜਹਾਂ ਪਠਾਵਉ ਜਾਂਉ ਤਤੀਰੀ." (ਸੂਹੀ ਮਃ ੫)
ਸੰਗ੍ਯਾ- ਤਪ੍ਤ ਵਾਯੁ. ਗਰਮ ਹਵਾ. ਲੂ. ਲੋ। ੨. ਭਾਵ- ਮੁਸੀਬਤ. ਵਿਪੱਤਿ. "ਨਹ ਲਗੈ ਤਤੀ ਵਾਉ ਜੀਉ." (ਸੂਹੀ ਮਃ ੫. ਗੁਣਵੰਤੀ) "ਚੀਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ." (ਸ੍ਰੀ ਅਃ ਮਃ ੫)
ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)
exchange, barter; transfer
to cause or spread ਤਬਾਹੀ , to devastate, ravage
disposition, state of physical health, emotional state or outlook, mood, temper, humour, temperament
same as ਉਕਤਾਉਣਾ , to be fed up
physician, doctor, especially practitioner of Unani system of medicine