ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਹਾਂਪਨਾ. ਨੱਠ ਭੱਜ ਤੋਂ ਦਿਲ ਦੀ ਤੇਜ਼ ਧੜਕਣ ਦੇ ਕਾਰਣ ਛੇਤੀ ਛੇਤੀ ਸਾਹ ਲੈਣਾ.


[ہفت] ਹਫ਼੍ਤ. ਸਪ੍ਤ. ਸੱਤ.


ਫ਼ਾ. [ہفت اقلیم –ہفت کِشور] ਹਫ਼ਤ (ਸੱਤ) ਇਕ਼ਲੀਮ ਅਥਵਾ ਕਿਸ਼ਵਰ (ਵਲਾਇਤ). ਯੂਨਾਨੀ ਵਿਦ੍ਵਾਨਾਂ ਨੇ ਖਤ ਉਸਤਵਾ (Equator- ਮੱਧਰੇਖਾ) ਦੇ ਉੱਤਰ ਵੱਲ ਨੂੰ ਸੱਤ ਖਤ ਇੱਕੋ ਜੇਹੇ ਖਿੱਚਕੇ ਜਮੀਨ ਦੇ ਸੱਤ ਹਿੱਸੇ ਕਰ ਦਿੱਤੇ ਹਨ. ਹਫਤ ਇਕਲੀਮ ਤੋਂ ਭਾਵ ਸਾਰੀ ਦੁਨੀਆਂ ਹੈ, ਪਰ ਇਹ ਚੇਤੇ ਰਹੇ ਕਿ ਉਸ ਵੇਲੇ ਦੇ ਵਿਦ੍ਵਾਨਾਂ ਨੇ ਇਸ ਵਿੱਚ ਅਮਰੀਕਾ ਅਤੇ ਆਸਟ੍ਰੇਲੀਆ ਨਹੀਂ ਗਿਣੇ, ਕਿਉਂਕਿ ਇਹ ਦੇਸ਼ ਮਗਰੋਂ ਮਲੂਮ ਹੋਏ ਹਨ.


ਫ਼ਾ. [خوان ہفت] ਅਸਫ਼ੰਦਯਾਰ ਅਤੇ ਰੁਸਤਮ ਨੇ ਸੱਤ ਸੱਤ ਮੰਜ਼ਲਾਂ ਤੈ ਕਰਕੇ ਕਾਮਯਾਬੀ ਪਿੱਛੋਂ ਜੋ ਕਰਤਾਰ ਦਾ ਧਨ੍ਯਵਾਦ ਕਰਦੇ ਹੋਏ, ਹਰੇਕ ਮੰਜ਼ਲ ਤੈ ਕਰਨ ਪਿੱਛੋਂ, ਦਸਤਰਖ਼੍ਵਾਨ ਬਿਛਾਕੇ ਭੋਜਨ ਖਵਾਇਆ, ਉਸ ਤੋਂ ਇਸ ਸ਼ਬਦ ਦੀ ਉਤਪੱਤੀ ਹੈ.


ਫ਼ਾ. [ہفت زُبان] ਹਫ਼ਤ ਜ਼ੁਬਾਂ. ਅਰਬ ਦੇਸ਼ ਦੀਆਂ ਸੱਤ ਬੋਲੀਆਂ ਜਾਣਨ ਵਾਲੇ ਨੂੰ ਇਸਲਾਮੀ ਕਿਤਾਬਾਂ ਵਿੱਚ "ਹਫ਼ਤ ਜ਼ੁਬਾਂ" ਲਿਖਿਆ ਹੈ. ਜਿਸ ਤਰਾਂ ਦੁਆਬੇ, ਮਾਝੇ, ਮਾਲਵੇ, ਦੀ ਪੰਜਾਬੀ ਵਿੱਚ ਥੋੜਾ ਬਹੁਤ ਭੇਦ ਹੈ. ਇਸੇ ਤਰਾਂ ਅਰਬੀ ਭਾਸਾ, ਇਲਾਕਿਆਂ ਦੇ ਭੇਦ ਕਰਕੇ ਸੱਤ ਪ੍ਰਕਾਰ ਦੀ ਹੈ. ਅਰਥਾਤ- ਕ਼ੁਰੈਸ਼, ਤ਼ਯ (ਤ਼ੈ), ਹਵਾਜ਼ਿਨ, ਯਮਨ, ਸਕੀਫ਼, ਹੁਜੈਲ ਅਤੇ#ਤਮੀਮ. قُریش, طے, ہوازن,#یمن, ثقیف, ہُذیل, تمیم


ਫ਼ਾ. [ہفتہ] ਸੰ. ਸਪ੍ਤਾਹ. ਸਤਵਾਰਾ.


ਫ਼ਾ. [ہفتاد] ਸੱਤਰ-੭੦.