ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੇਟੀ ਅਥਵਾ ਪਰਤਲੇ ਤੇ ਲਾਈ ਹੋਈ ਧਾਤੁ ਦੀ ਤਖ਼ਤੀ, ਜਿਸ ਪੁਰ ਮਹ਼ਿਕਮੇ ਅਥਵਾ ਅ਼ਹੁਦੇ ਦਾ ਨਾਮ ਲਿਖਿਆ ਹੁੰਦਾ ਹੈ ਅਰ ਜਿਸ ਨੂੰ ਚਪਰਾਸੀ ਪਹਿਰਦਾ ਹੈ. ਚਪੜਾਸ. ਦੇਖ, ਚਪਰਾਸੀ.


ਸੰਗ੍ਯਾ- ਅ਼ਹੁਦੇਦਾਰ ਦੇ ਚਪ (ਖੱਬੇ) ਰਾਸ੍ਤ (ਸੱਜੇ) ਰਹਿਣ ਵਾਲਾ ਅਰਦਲੀ. ਚਪੜਾਸੀ। ੨. ਰਸਤਾ ਸਾਫ ਕਰਨ ਲਈ ਲੋਕਾਂ ਨੂੰ ਖੱਬੇ ਸੱਜੇ ਕਰਨ ਵਾਲਾ ਸਿਪਾਹੀ। ੩. ਖੱਬੇ ਸੱਜੇ ਨਜ਼ਰ ਮਾਰਨ ਵਾਲਾ ਅੜਦਲੀਆ.


ਕਸ਼ਮੀਰ ਨੂੰ ਜਾਂਦੇ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਇਸ ਥਾਂ ਠਹਿਰੇ ਹਨ. ਇੱਥੇ ਬਰਛਾ ਮਾਰਕੇ ਗੁਰੂ ਸਾਹਿਬ ਨੇ ਸੈਨਾ ਅਤੇ ਸੰਗਤਿ ਦੇ ਵਰਤਣ ਲਈ ਜਲ ਕੱਢਿਆ. ਹੁਣ ਇਹ ਗੁਰਦ੍ਵਾਰਾ ਰਹਿਸਮਾ ਪਿੰਡ ਦੇ ਜ਼ਮੀਨ ਵਿੱਚ ਹੈ. ਦੇਖੋ, ਰਹਿਸਮਾ.


ਸੰ. ਵਿ- ਚੰਚਲ. ਅਸ੍‌ਥਿਰ. "ਚਪਲਬੁਧਿ ਸਿਉ ਕਹਾ ਬਸਾਇ." (ਬਸੰ ਕਬੀਰ) ੨. ਸੰਗ੍ਯਾ- ਪਾਰਾ। ੩. ਮੱਛੀ.


ਸੰਗ੍ਯਾ- ਚੰਚਲਤਾ. ਚਾਲਾਕੀ.