ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਮਰਬੰਦ। ੨. ਲੰਗੋਟੀ. ਦੇਖੋ, ਕੁਪੀਨ.


ਅ਼. [قوَم] ਕ਼ੌਮ. ਸੰਗ੍ਯਾ- ਜਨਸਮੁਦਾਯ। ੨. ਜਾਤਿ। ੩. ਵੰਸ਼.


ਅਰਬ ਦੀ ਬਹੱਤਰ ਕੌਮਾਂ. ਬਨੀ ਇਸਰਾਈਲ ਦੇ ਬਹੱਤਰ ਫਿਰਕੇ. "ਕੌਮ ਬਹੱਤਰ ਸੰਗ ਕਰ." (ਭਾਗੁ) ਅਰਬ ਦੇਸ਼ ਜੋ ਬਹੱਤਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ, ਉਸ ਨੂੰ ਮੁਹ਼ੰਮਦ ਸਾਹਿਬ ਨੇ ਇਸਲਾਮ ਵਿੱਚ ਇੱਕ ਕਰਕੇ ਆਪਣੇ ਨਾਲ ਕਰ ਲੀਤਾ। ੨. ਦੇਖੋ, ਇਸਲਾਮ ਦੇ ਫਿਰਕੇ.


ਕੁਮਾਰ (ਕਾਰ੍‌ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)