ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [غبر] ਗ਼ਬਰ. ਵਿ- ਪਾਸਦੀਂ ਜਾਣ ਵਾਲਾ. ਕੋਲੋਂ ਗੁਜ਼ਰਨ ਵਾਲਾ। ੨. ਸੰਗ੍ਯਾ- ਗ਼ਿਬਰ. ਵੈਰ ਵਿਰੋਧ. ਦ੍ਵੇਸ। ੩. ਫ਼ਾ. [گبر] ਗਬਰ. ਅਗਨਿਪੂਜਕ. ਆਤਿਸ਼ਪਰਸ੍ਤ.


ਵਿ- ਗਰ੍‍ਵਧਰ. ਅਭਿਮਾਨੀ। ੨. ਧਨ ਦੇ ਮਦ ਨਾਲ ਮਸ੍ਤ.


ਸੰ. ਗਰ੍‍ਵ. ਸੰਗ੍ਯਾ- ਅਹੰਕਾਰ. ਅਭਿਮਾਨ. "ਏਤਾ ਗਬੁ ਅਕਾਸਿ ਨ ਮਾਵਤ." (ਸਵੈਯੇ ਸ੍ਰੀ ਮੁਖਵਾਕ ਮਃ ੫)


ਸੰ. ਸੰਗ੍ਯਾ- ਭਗ. ਯੋਨਿ। ੨. ਗਰਭ ਦਾ ਸੰਖੇਪ. ਹਮਲ. ਦੇਖੋ, ਗਰਭ.