ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਦਾੱਬਾ. ਧਮਕੀ। ੨. ਬੋਝ। ੩. ਰੋਬਦਾਬ.
ਕ੍ਰਿ- ਦਫ਼ਨ ਕਰਨਾ. ਦੱਬਣਾ। ੨. ਦਾੱਬਾ ਦੇਣਾ. ਧਮਕਾਉਣਾ। ੩. ਮੱਲਣਾ. ਕ਼ਬਜਾ ਕਰਨਾ.
ਵਿ- ਦਬਾਣ ਵਾਲਾ। ੨. ਜਿਸ ਦਾ ਅਗਲਾ ਪਾਸਾ ਪਿੱਛੋਂ ਨਾਲੋਂ ਭਾਰੀ ਹੋਵੇ.
ਅ਼. [دباغت] ਸੰਗ੍ਯਾ- ਦਾਬ. ਦਬਾਉ। ੨. ਰੁਅ਼ਬ.
ਖ਼ਾ. ਸੰਗ੍ਯਾ- ਦਬਕਕੇ ਘਰ ਵਿੱਚ ਘੁਸ ਜਾਣ ਵਾਲਾ. ਕਾਇਰ। ੨. ਲੋਕਲਾਜ ਅਤੇ ਮਨਮਤੀ ਲੋਕਾਂ ਤੋਂ ਡਰਕੇ ਗੁਰਮਤ ਦੇ ਨਿਯਮਾਂ ਦੇ ਪਾਲਨ ਵਿੱਚ ਢਿੱਲਾ.
continued application of pressure
pressure, compulsion, compelling force or influence