ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [سخن] ਵਚਨ. ਬਾਤ। ੨. ਕਵਿਤਾ. ਇਸ ਸ਼ਬਦ ਦਾ ਉੱਚਾਰਣ ਸੁਖਨ ਭੀ ਠੀਕ ਹੈ.


ਵਿ- ਸਖ੍ਯਤਾ ਵਾਲੀ. ਪਿਆਰੀ. "ਰਾਮ ਜਪਹੁ ਮੇਰੀ ਸਖੀ ਸਖੈਨੀ." (ਆਸਾ ਅਃ ਮਃ ੧)


ਦੇਖੋ, ਸਖ੍ਯ। ੨. ਦੇਖੋ, ਸੱਖਣਾ. "ਕਹੂੰ ਸਸਤ੍ਰ ਸੱਖੰ." (ਵਿਚਿਤ੍ਰ) ਸਸਤ੍ਰਾਂ ਤੋਂ ਸੱਖਣੇ.


ਸੰ. ਵਿ- ਸ (ਨਾਲ) ਗ (ਜਾਣ ਵਾਲਾ). ਸਹਗਾਮੀ। ੨. ਫ਼ਾ. [سگ] ਸੰਗ੍ਯਾ- ਕੁੱਤਾ. "ਸਗ ਨਾਨਕ ਦੀਬਾਨ ਮਸਤਾਨਾ." (ਵਾਰ ਮਲਾ ਮਃ ੧) ੩. ਸੰਗ (ਸ਼ੰਕਾ) ਵਾਸਤੇ ਭੀ ਸਗ ਸ਼ਬਦ ਆਇਆ ਹੈ, ਯਥਾ- "ਪਾਣੀ ਦੇਖਿ ਸਗਾਹੀ." (ਵਾਰ ਮਾਝ ਮਃ ੧) ਪਾਣੀ ਨੂੰ ਦੇਖਕੇ ਸਪਰਸ਼ ਕਰਨ ਤੋਂ ਸੰਗਦੇ (ਸੰਕੋਚ ਕਰਦੇ) ਹਨ.


ਵਿ- ਗਣ ਸਹਿਤ. ਦੇਖੋ, ਗਣ। ੨. ਪਿੰਗਲ ਅਨੁਸਾਰ ਇੱਕ ਵਰਣਿਕ ਗਣ, ਜਿਸ ਦਾ ਸਰੂਪ ਹੈ. ਦੋ ਲਘੁ ਅਤੇ ਅੰਤ ਗੁਰੁ . ਦੇਖੋ, ਗਣ ੭। ੩. ਦੇਖੋ, ਸਗੁਣ.