ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਚੰਚਲਾ. ਨਾ ਇਸਥਿਤ ਰਹਿਣ ਵਾਲੀ। ੨. ਸੰਗ੍ਯਾ- ਬਿਜਲੀ। ੩. ਲਕ੍ਸ਼੍‍ਮੀ. ਮਾਇਆ। ੪. ਵੇਸ਼੍ਯਾ ਕੰਚਨੀ। ੫. ਰਸਨਾ. ਜੀਭ.


ਸੰਗ੍ਯਾ- ਚੌਕੜੀ. ਪਥਲੀ. ਪੱਟ ਅਤੇ ਗਿੱਟੇ ਜ਼ਮੀਨ ਨਾਲ ਲਾ ਕੇ ਬੈਠਣ ਦੀ ਮੁਦ੍ਰਾ। ੨. ਕਸ਼ਮੀਰੀ (ਅਥਵਾ ਪਹਾੜੀ) ਜੁੱਤੀ, ਜੋ ਘਾਸ ਅਤੇ ਚੰਮ ਦੀ, ਖੜਾਉਂ ਜੇਹੀ ਹੁੰਦੀ ਹੈ.


ਵਿ- ਚਪਲਾਂਗ. ਚਪਲ (ਚੰਚਲ) ਹਨ ਜਿਸ ਦੇ ਅੰਗ. "ਤਾਹੀ ਸਮੇਂ ਚਪਲੰਗ ਤੁਰੰਗਨ." (ਕ੍ਰਿਸਨਾਵ)


ਸੰਗ੍ਯਾ- ਸਾਫ ਕੀਤੀ ਹੋਈ ਲਾਖ ਦਾ ਚਪਟਾ ਟੁਕੜਾ। ੨. ਇੱਕ ਪ੍ਰਕਾਰ ਦੀ ਚਪਟੀ ਤਲਵਾਰ, ਜੋ ਲੰਮੀ ਥੋੜੀ ਅਤੇ ਚੌੜੀ ਜਾਦਾ ਹੁੰਦੀ ਹੈ. "ਚਪੜਾ ਅਸਿ ਸਾਰ ਸਿਪਰ." (ਸਲੋਹ)


ਦੇਖੋ, ਚਪਰਾਸ ਅਤੇ ਚਪਰਾਸੀ.


ਸੰਗ੍ਯਾ- ਚੌਥਾ ਪਾਦ. ਚੌਥਾ ਹਿੱਸਾ। ੨. ਚਾਰ ਉਂਗਲ ਪ੍ਰਮਾਣ ਮਾਪ। ੩. ਨੌਕਾ ਚਲਾਉਣ ਦਾ ਡੰਡਾ। ੪. ਹੱਥ ਦਾ ਅਗਲਾ ਹਿੱਸਾ.