ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫਾਸ.


ਸੰਗ੍ਯਾ- ਪਾਸ਼. ਫਾਹੀ. ਫੰਧਾ. "ਫਾਹੇ ਕਾਟੇਮਿਟੇ ਗਵਨ." (ਬਾਵਨ) ੨. ਕਮੰਦ. "ਲੈ ਫਾਹੇ ਰਾਤੀ ਤੁਰਹਿ." (ਵਾਰ ਗਉ ੧. ਮਃ ੫) ਚੋਰ ਮਕਾਨ ਉੱਪਰ ਚੜ੍ਹਨ ਉਤਰਨ ਲਈ ਕਮੰਦ ਰੰਖਦੇ ਹਨ.


ਦੇਖੋ, ਫਾਹਾ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ, ਮਲੂਕ.


ਸੰਗ੍ਯਾ- ਪਾਸ਼ਧਰ. ਫੰਧਕ.