ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੰਕਣ. "ਹਾਰ ਕੰਙਣ ਧ੍ਰਿਗੁ ਬਨਾ." (ਰਾਮ ਮਃ ੫. ਰੁਤੀ)


ਸੰ. ਕਾਚ. ਕੱਚ। ੨. ਕੰਚਨ (ਕਾਂਚਨ) ਦਾ ਸੰਖੇਪ. ਸੋਨਾ.


ਸੰ. काञ्चन ਕਾਂਚਨ. ਸੰਗ੍ਯਾ- ਸੁਵਰਣ. ਸੋਨਾ. "ਕੰਚਨ ਸਿਉ ਪਾਈਐ ਨਹੀ ਤੋਲ." (ਗਉ ਕਬੀਰ) ੨. ਧਤੂਰਾ। ੩. ਕਚਨਾਰ। ੪. ਸੁਵਰਣਮੁਦ੍ਰਾ. ਅਸ਼ਰਫੀ. "ਤਿਉ ਕੰਚਨ ਅਰੁ ਪੈਸਾ." (ਗਉ ਮਃ ੯) ੫. ਚਮਕ. ਦੀਪ੍ਤਿ। ੬. ਸੁਵਰ੍‍ਣ ਨੂੰ ਇਸ੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। ੭. ਵਿ- ਸੁਵਰਣ ਦਾ. ਦੇਖੋ, ਕਬਰੋ.


ਕਾਂਚਨ (ਚਮਕੀਲਾ) ਹਿਰਣ੍ਯ (ਸੁਵਰਣ). ਸ਼ੁੱਧ ਸੁਵਰਣ (ਸੋਨਾ). ਕੁੰਦਨ. ਸੌ ਵੰਨੀ ਦਾ ਸੁਇਨਾ. "ਲੋਹਾ ਕੰਚਨ ਹਿਰਨ ਹੋਇ ਕੈਸੇ?" (ਰਾਮ ਰਵਿਦਾਸ)


ਸੁਵਰਣ ਜੇਹੀ ਚਮਕੀਲੀ ਦੇਹ. ਬ੍ਰਹਮਚਰਯ ਕਰਕੇ ਸਾਧਿਆ ਹੋਇਆ ਸ਼ਰੀਰ. "ਕੰਚਨ ਕਾਇਆ ਗੁਰਮੁਖਿ ਬੂਝੈ." (ਮਾਰੂ ਸੋਲਹੇ ਮਃ ੩) ੨. ਭਾਵ- ਅਮੋਲਕ ਦੇਹ। ੩. ਅਰੋਗ ਦੇਹ.


ਸੰਗ੍ਯਾ- ਸੁਇਨੇ ਦਾ ਕੂਟ (ਪਹਾੜ) ਸੁਮੇਰੁ. "ਕੰਚਨਕੋਟ ਗਿਰ੍ਯੋ ਕਹੁ ਕਾਹਿ ਨ?" (ਦੱਤਾਵ)


ਦੇਖੋ, ਕੰਚਨ ਕਾਇਆ. "ਜਿਹ ਪ੍ਰਸਾਦਿ ਅਰੋਗ ਕੰਚਨਦੇਹੀ." (ਸੁਖਮਨੀ)