ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੰਜ (ਕਮਲ) ਤੋਂ ਜਾ (ਪੈਦਾ) ਹੋਇਆ ਬ੍ਰਹਮਾ, ਉਸ ਦਾ ਸੂਨੁ (ਪੁਤ੍ਰ) ਨਾਰਦ. "ਮੁਨੰ ਕੰਜਜਾਸੂ ਤ੍ਰਿਯਾ ਸੰਗ ਲੀਨੇ." (ਗੁਵਿ ੧੦) ਨਾਰਦ ਯੋਗਿਨੀਆਂ ਨੂੰ ਨਾਲ ਲੈ ਕੇ.


ਦੇਖੋ, ਕੰਚਨ ੬। ੨. ਝਾੜੂ ਸਿਰਕੀ ਬਣਾਕੇ ਗੁਜਾਰਾ ਕਰਨ ਵਾਲੀ ਇੱਕ ਜਾਤਿ। ੩. ਸੰ. कञ्जर ਕੰ (ਜਲ) ਨੂੰ ਖਿੱਚਣ ਵਾਲਾ, ਸੂਰਜ। ੪. ਹਾਥੀ। ੫. ਪੇਟ. ਉਦਰ। ੬. ਮੋਰ। ੭. ਅਗਸਤ ਮੁਨਿ.


ਕਮਲ. ਕਿੰਜਲਕ ਨਾਉਂ ਹੈ ਫੁੱਲ ਦੀ ਬਾਰੀਕ ਤਰੀਆਂ ਦਾ, ਜੋ ਡੋਡੀ ਉੱਪਰ ਹੁੰਦੀਆਂ ਹਨ, ਉਨ੍ਹਾਂ ਦੇ ਧਾਰਨ ਵਾਲਾ ਕਿੰਜਲਕੀ. "ਕੰਜਲਕ ਨੈਨ ਕੰਬੁਗ੍ਰੀਵ." (ਗ੍ਯਾਨ)