ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗਲ ਪਹਿਰਨ ਦਾ ਜੜਾਊ ਗਹਿਣਾ. ਜੁਗਨੀ। ੨. ਰਤਨਾਂ ਦੀ ਮਾਲਾ.


ਗਲਾ ਘੁੱਟਣ ਵਾਲੀ, ਫਾਸੀ. ਪਾਸ਼. (ਸਨਾਮਾ)


ਗਰਦਨ ਵਿੱਚ ਜੋ ਰਮਣੀਯ (ਸੁੰਦਰ) ਹੋਵੇ, ਮਾਲਾ. ਕੰਠ ਵਿੱਚ ਕ੍ਰੀੜਾ ਕਰਨ ਵਾਲੀ.


ਫਾਂਸੀ. ਪਾਸ਼. (ਸਨਾਮਾ) ੨. ਧਤੂਰਾ.


ਕੰਠਮਾਲਾ. ਕੰਠ ਪਹਿਰਨ ਦਾ ਇੱਕ ਭੂਸਣ। ੨. ਰੁਦ੍ਰਾਕ੍ਸ਼੍‍ ਦੇ ਮਣਕਿਆਂ ਦਾ ਕੰਠਾ, ਜੋ ਸ਼ੈਵ ਸਾਧੁ ਪਹਿਰਦੇ ਹਨ. "ਅਕਪਟ ਕੰਠਲਾ." (ਹਜਾਰੇ ੧੦)


ਦੇਖੋ, ਕੰਠਲਾ। ੨. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰੁਸਬਦਿ ਪਛਾਨੈ." (ਮਲਾ ਅਃ ਮਃ ੧)


ਵਿ- ਹ਼ਿਫ਼ਜ. ਜ਼ੁਬਾਨੀ ਯਾਦ.


ਗਲ ਦਾ ਆਭਰਣ (ਗਹਿਣਾ). ਕੰਠ (ਗਲੇ) ਪਹਿਰਨ ਦਾ ਭੂਸਣ.