ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [اِحسان فراموش] ਇਹ਼ਸਾਨਫ਼ਰਾਮੋਸ਼ ਵਿ- ਉਪਕਾਰ ਭੁਲਾਉਣ ਵਾਲਾ. ਕ੍ਰਿਤਘਨ.


ਵ੍ਯ- ਅਚਰਜ, ਖੇਦ ਅਤੇ ਸ਼ੋਕ ਆਦਿ ਦਾ ਬੋਧਕ ਸ਼ਬਦ.


ਸੰਗ੍ਯਾ- ਅਹੰਕਾਰ. ਅਹੰਕ੍ਰਿਤਿ. ਅਭਿਮਾਨ. "ਜਿਨ ਵਿਚਹੁ ਅਹਕਰਣ ਚੁਕਾਇਆ." (ਸ੍ਰੀ ਮਃ ੧. ਜੋਗੀ ਅੰਦਰ)


ਅ਼. [احکام] ਹੁਕਮ ਦਾ ਬਹੁ ਵਚਨ.


ਦੇਖੋ, ਅਹਨ ਅਤੇ ਆਹਣ.


ਅ਼. [عہد] ਅ਼ਹਦ. ਸੰਗ੍ਯਾ- ਪ੍ਰਤਿਗ੍ਯਾ. ਵਾਦਾ. ਨੇਮ. "ਬਾਂਧ ਅਹਦ ਇਹ ਰੀਤਿ ਸੋਂ." (ਗੁਪ੍ਰਸੂ) ੨. ਸਮਾ. ਵੇਲਾ। ੩. ਕਿਸੇ ਰਾਜੇ ਦੀ ਹੁਕੂਮਤ ਦਾ ਸਮਾਂ. ਜਿਵੇਂ- ਇਹ ਘਟਨਾ ਬਾਦਸ਼ਾਹ ਅਕਬਰ ਦੇ ਅਹਦ ਵਿੱਚ ਹੋਈ ਹੈ.