ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜਨ ਸਮੂਹ. ਲੋਕ। ੨. ਸੰ. ਜਨਿਤ੍ਰਿ. ਜਣਨ ਵਾਲਾ ਪਿਤਾ ( जनितृ ) ੩. ਜਨਿਤ੍ਰੀ. ਮਾਤਾ. (जनित्री).


ਦੇਖੋ, ਜਣਨ.


ਵਿ- ਜਣਨ ਵਾਲੀ. ਪੈਦਾ ਕਰਨਵਾਲੀ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ੨. ਸੰਗ੍ਯਾ- ਮਾਤਾ. ਮਾਂ. "ਜਨਨਿ ਪਿਤਾ ਲੋਕ ਸੁਤ ਬਨਿਤਾ." (ਸੋਦਰੁ) "ਜਿਉ ਜਨਨੀ ਸੁਤ ਜਣਿ ਪਾਲਤੀ." (ਗਉ ਮਃ ੪)


ਸੰਗ੍ਯਾ- ਉਤਪੰਨ ਕਰਨ ਵਾਲਾ ਇੰਦ੍ਰਿਯ ਲਿੰਗ.


ਪ੍ਰਜਾਪਤਿ ਰਾਜਾ। ੨. ਭਗਤਾਂ ਦਾ ਸ੍ਵਾਮੀ ਕਰਤਾਰ.


ਭਗਤਜਨਾਂ ਦੇ ਚਰਣ। ੨. ਸੰ. ਸੰਗ੍ਯਾ- ਦੇਸ਼. ਲੋਕ. ਮਲਕ। ੩. ਪ੍ਰਜਾ.


ਜਨਪਦ (ਦੇਸ਼ ਅਥਵਾ ਪ੍ਰਜਾ), ਉਸ ਦਾ ਈਸ਼ ਰਾਜਾ. (ਸਨਾਮਾ)


ਦੇਖੋ, ਪੰਚਜਨ। ੨. ਦੇਖੋ, ਪੰਚਜਨ੍ਯ.