ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਰਘੁਵੰਸ਼ ਦੇ ਮੁਖੀਏ ਸ਼੍ਰੀ ਰਾਮਚੰਦ੍ਰ ਜੀ. "ਸੰਧਿਅੰ ਬਾਣ ਰਘੁਇੰਦ੍ਰ ਬੀਰੰ." (ਸਮੁਦ੍ਰਮਥਨ) "ਰੋਸ ਭਰ੍ਯੋਰਨ ਮੋ ਰਘੁਨਾਥ ×× ਪ੍ਰਾਪਤ ਭੇ ਰਘੁਨੰਦ ਤਹੀਂ ਤਬ ×× ਬਨ ਬਨ ਚਲਤ ਭਏ ਰਘੁਨੰਦਨ ×× ਉਤ ਰਘੁਬਰ ਬਨ ਕੋ ਚਲੇ ×× ਸ਼੍ਰੀ ਰਘੁਬੀਰ ਸਿਰੋਮਣਿ ਸੂਰ ×× (ਰਾਮਾਵ) ੨. ਗੁਰਬਾਣੀ ਵਿੱਚ ਰਘੁਨਾਥ, ਰਘੁਰਾਇ ਸ਼ਬਦ ਕਰਤਾਰ ਦਾ ਬੋਧਕ ਭੀ ਹੈ. ਇਸ ਦਾ ਮੂਲ ਰਘੁ (ਪ੍ਰਕਾਸ਼) ਹੈ. ਦੇਖੋ, ਰਘਨਾਥ ੨. "ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ." (ਭੈਰ ਮਃ ੩) ਪ੍ਰਹਲਾਦ ਵੇਲੇ ਰਾਮਚੰਦ੍ਰ ਜੀ ਨਹੀਂ ਸਨ.
ਰਾਜਾ ਸਰੂਪਸਿੰਘ ਜੀਂਦਪਤਿ ਦਾ ਪੁਤ੍ਰ. ਜਿਸ ਦਾ ਜਨਮ ੧੧. ਜਨਵਰੀ ਸਨ ੧੮੩੩ ਨੂੰ ਹੋਇਆ. ਇਹ ਪਿਤਾ ਦੇ ਪਰਲੋਕ ਸਿਧਾਰਨ ਪਿੱਛੋਂ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ. ਇਹ ਬਹੁਤ ਸਿਆਣਾ, ਦੂਰੰਦੇਸ਼, ਰਾਜਪ੍ਰਬੰਧ ਵਿੱਚ ਨਿਪੁਣ ਅਤੇ ਕਠੋਰਚਿੱਤ ਸੀ. ਇਸ ਨੇ ਸੰਗਰੂਰ ਨੂੰ ਪਿੰਡ ਤੋਂ ਸੁੰਦਰ ਨਗਰ ਬਣਾਇਆ ਅਤੇ ਰਾਜ ਕਾਜ ਦੇ ਚੰਗੇ ਨੇਮ ਥਾਪੇ. ੭. ਮਾਰਚ ਸਨ ੧੮੮੭ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਦੇਖੋ, ਜੀਂਦ.