ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੰਟਕ. ਕਾਂਟਾ. "ਤਿਨ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) "ਕੰਡਾ ਪਾਇ ਨ ਗਡਹੀ ਮੂਲੇ." (ਮਾਰੂ ਸੋਲਹੇ ਮਃ ੧) ੨. ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ। ੩. ਤਰਾਜ਼ੂ ਦਾ ਕੰਟਕ, ਜੋ ਡੰਡੀ ਦੇ ਮੱਧ ਹੁੰਦਾ ਹੈ, ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. "ਆਪੇ ਕੰਡਾ ਤੋਲ ਤਰਾਜੀ." (ਸੂਹੀ ਮਃ ੧) ੪. ਛੋਟਾ ਤਰਾਜ਼ੂ. "ਜਿਉਂ ਕੰਡੈ ਤੋਲੈ ਸੁਨਿਆਰਾ." (ਵਾਰ ਸਾਰ ਮਃ ੧) ੫. ਮੱਛੀ ਫੜਨ ਦੀ ਕਾਂਟੇਦਾਰ ਹੁੱਕ.