ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਹਲਗਾਂਉ. ਜਿਲਾ ਭਾਗਲਪੁਰ ਤੋਂ, ਦਸ ਕੋਹ ਪੂਰਵ, ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਗੁਰਦ੍ਵਾਰਾ ਪਟਨਾ ਸਾਹਿਬ ਦੇ ਮਹੰਤ ਦੀ ਨਿਗਰਾਨੀ ਵਿੱਚ ਹੈ.


ਕਾਂਤ ਮਹਿਲਾ. ਵਿ- ਸੁੰਦਰ ਇਸਤ੍ਰੀ.


ਦੇਖੋ, ਕੰਤ. "ਜਾ ਉਠੀ ਚਲਸੀ ਕੰਤੜਾ." (ਸ੍ਰੀ ਮਃ ੫) ਭਾਵ- ਜੀਵਾਤਮਾ.


ਸੰ. कान्ता ਕਾਂਤਾ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੨. ਵਿ- ਕਾਂਤਿ (ਸ਼ੋਭਾ) ਵਾਲੀ. "ਨਾਨਕ ਸਾ ਸੋਹਾਗਣਿ ਕੰਤੀ." (ਤੁਖਾ ਬਾਰਹਮਾਹਾ) ੩. ਕਾਂਤ (ਪਤੀ) ਦੀ.


ਦੇਖੋ, ਕੁਤੂਹਲ. "ਕਮਲਾ ਕੰਤ ਕਰਹਿ ਕੰਤੂਹਲ. " (ਮਾਰੂ ਸੋਲਹੇ ਮਃ ੫) "ਸੰਤ ਮਰਾਲ ਕਰਹਿ ਕੰਤੂਹਲ." (ਸਵੈਯੇ ਮਃ ੪. ਕੇ)


ਦੇਖੋ, ਕੰਤ। ੨. ਦੇਖੋ, ਕੰਥਾ। ੩. ਸੰਗ੍ਯਾ- ਕਥਾ. ਕਥਨ. "ਸੁਣਲੇਹੁ ਮਿਤ੍ਰ ਸੰਛੇਪ ਕੰਥ." (ਅਜਰਾਜ)


ਸੰ. कन्था ਸੰਗ੍ਯਾ- ਗੋਦੜੀ. ਖਿੰਥਾ। ੨. ਕੱਚੀ ਕੰਧ। ੩. ਭਾਵ- ਦੇਹ.


ਫ਼ਾ. [کندہ] ਵਿ- ਖੋਦਿਆ (ਉੱਕਰਿਆ) ਹੋਇਆ.


ਦੇਖੋ, ਕੰਧਾਰ। ੨. ਕੰਦਮੂਲ ਲਿਆਉਣ ਵਾਲਾ ਆਦਮੀ। ੩. ਹਵਾ, ਜੋ ਕੰਦ (ਬੱਦਲ) ਨੂੰ ਹਾਰ ( ਲੈ ਜਾਂਦੀ) ਹੈ.


ਦੇਖੋ, ਕਦਨ. "ਸ਼੍ਰੀ ਅੰਗਦ ਕੰਦਨ ਵਿਘਨ." (ਨਾਪ੍ਰ) ੨. ਫ਼ਾ. [کندن] ਪੁੱਟਣਾ. ਖੋਦਣਾ. ਖਨਨ.


ਦੇਖੋ, ਬਿਦਰੀਕੰਦ.