nan
ਫ਼ਾ. [عہدشِکنی] ਸੰਗ੍ਯਾ- ਪ੍ਰਤਿਗ੍ਯਾ ਭੰਗ ਕਰਨ ਦੀ ਕ੍ਰਿਯਾ. ਵਾਦਾ ਖ਼ਿਲਾਫ਼ੀ.
nan
ਅ਼. [احدی] ਸੰਗ੍ਯਾ- ਮੁਗ਼ਲ ਬਾਦਸ਼ਾਹਾਂ ਵੇਲੇ ਸਵਾਰਾਂ ਦੀ ਇੱਕ ਖ਼ਾਸ ਪਦਵੀ.#ਅਹਦੀਆਂ ਦੀ ਤਨਖ੍ਵਾਹ ੨੦. ਤੋਂ ੨੫ ਰੁਪਯੇ ਤੀਕ ਮਾਹਵਾਰ ਹੋਇਆ ਕਰਦੀ ਸੀ. ਇਹ ਸਵਾਰ ਖ਼ਾਸ ਖ਼ਾਸ ਮਨਸਬਦਾਰਾਂ ਦੇ ਅਧੀਨ ਰਹਿੰਦੇ ਸਨ. ਜਦ ਕਿਸੇ ਤੋਂ ਕੁਝ ਵਸੂਲ ਕਰਨਾ ਹੁੰਦਾ, ਜਾਂ ਸ਼ਾਹੀ ਹੁਕਮ ਉਚੇਚਾ ਭੇਜਣ ਦੀ ਜਰੂਰਤ ਪੈਂਦੀ, ਤਦ ਅਹਦੀ ਭੇਜੇ ਜਾਂਦੇ ਸਨ. ਏਹ ਤਾਮੀਲ ਕੀਤੇ ਬਿਨਾ ਡੇਰਾ ਨਹੀਂ ਚੁਕਦੇ ਸਨ. ਧਰਨਾ ਮਾਰਕੇ ਦਰਵਾਜ਼ੇ ਅੱਗੇ ਬੈਠ ਜਾਂਦੇ ਸਨ.#ਕਦੇ ਕਦੇ ਅਹਦੀ ਮੰਜੇ ਉੱਪਰ ਬੈਠਕੇ ਸਫਰ ਕਰਦੇ, ਅਤੇ ਹਰੇਕ ਪਿੰਡ ਤੋਂ ਬੇਗਾਰੀ ਕਢਵਾਕੇ ਮੰਜਾ ਚੁਕਵਾਉਂਦੇ. "ਤਬ ਔਰਁਗ ਜਿਯ ਮਾਹਿ ਰਿਸਾਏ।ਏਕ ਅਹਦੀਆ ਇਹਾਂ ਪਠਾਏ." (ਵਿਚਿਤ੍ਰ)
ਫ਼ਾ. [عہدوپیَمان] ਸੰਗ੍ਯਾ- ਪ੍ਰਤਿਗ੍ਯਾ ਦੇ ਨਿਯਮ ਥਾਪਣੇ.
ਸੰ. अश्मघन- ਅਸ਼ਮਘਨ. ਬੱਦਲ ਦਾ ਪੱਥਰ. ਗੜਾ. ਓਲਾ.
ਸੰ. अहर्निश. ਕ੍ਰਿ. ਵਿ- ਰਾਤ ਦਿਨ। ੨. ਸਦਾ. ਨਿਤ੍ਯ.
ਸੰ. ਅਹਰ੍ਪਤਿ. ਦਿਨ ਦਾ ਸ੍ਵਾਮੀ ਸੂਰਜ.
ਸੰਗ੍ਯਾ- ਅਹਪੰਤਿ (ਸੂਰਜ) ਦਾ ਦਿਨ- ਐਤਵਾਰ.
ਦੇਖੋ, ਅਹੰ। ੨. ਅ਼. [اہم] ਵਿ- ਬਹੁਤ ਜਰੂਰੀ. ਆਵਸ਼੍ਯਕ। ੩. ਕਠਿਨ. ਔਖਾ.
nan