ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਰਿਖੀ। ੨. ਯਜੁਰ ਵੇਦ ਦੀ ਇੱਕ ਉਪਨਿਸਦ, ਜਿਸ ਵਿੱਚ ਯਮ ਅਤੇ ਨਚਿਕੇਤਾ ਦਾ ਸੰਵਾਦ ਹੈ.


ਕਾਠ ਦਾ ਕਿਲਾ. ਕਾਠ ਇਕੱਠਾ ਕਰਕੇ ਰਚਿਆ ਕਿਲਾ. "ਤਿਨ ਕਠਗੜ੍ਹ ਨਵਰਸ ਪਰ ਬਾਂਧੋ." (ਵਿਚਿਤ੍ਰ) ੨. ਦੇਖੋ. ਕਾਠਗੜ੍ਹ ੩.


ਸੰ. ਕਠਿਨ. ਵਿ- ਕਰੜਾ. ਸਖ਼ਤ। ੨. ਨਿਰਦਯ. ਬੇਰਹਮ. "ਕਠਨ ਕਰੋਧ ਘਟ ਹੀ ਕੇ ਭੀਤਰਿ." (ਗਉ ਮਃ ੯) ੩. ਔਖਾ. ਮੁਸ਼ਕਿਲ.


ਸੰਗ੍ਯਾ- ਕਠਿਨਤਾ. ਕਾਠਿਨ੍ਯ. ਔਖ। ੨. ਕਰੜਾਈ. ਕਠੋਰਤਾ.


ਕਾਸ੍ਟ ਪੁੱਤਲਿਕਾ. ਕਾਠ ਦੀ ਮੂਰਤਿ। ੨. ਭਾਵ- ਜੋ ਆਪਣੀ ਸਮਝ ਨਹੀਂ ਰਖਦਾ, ਦੂਸਰੇ ਦੇ ਹੱਥ ਪਿਆ ਪੁਤਲੀ ਦੀ ਤਰਾਂ ਨਾਚ ਕਰਦਾ ਹੈ.