ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਭਯਉ. "ਨਿਰਧਨੰ ਭਯੰ ਧਨਵੰਤਹ." (ਸਹਸ ਮਃ ੫) ੨. ਸੰਗ੍ਯਾ- ਭੈਯਾ. ਭ੍ਰਾਤਾ. ਭਾਈ. "ਤੀਜੈ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ) ੩. ਸੰ. ਇੱਕ ਰਾਖਸੀ, ਜੋ ਕਾਲ ਦੀ ਭੈਣ, ਹੇਤਿ ਦੀ ਇਸਤ੍ਰੀ ਅਤੇ ਵਿਦ੍ਯੁਤਕੇਸ਼ ਦੀ ਮਾਤਾ ਸੀ.
ਭਯ ਨਾਲ ਵ੍ਯਾਕੁਲ. ਡਰ ਨਾਲ ਘਬਰਾਇਆ ਹੋਇਆ.
ਦੇਖੋ, ਭਯਾਨ. "ਅਭੂਤੰ ਭਯਾਣੰ." (ਵਿਚਿਤ੍ਰ) ਜੇਹਾ ਪਹਿਲਾਂ ਭਯਾਨਕ ਕਦੀ ਨਹੀਂ ਹੋਇਆ.
ਭਯ ਨਾਲ ਆਤੁਰ (ਦੁਖੀ) ਡਰਾਕੁਲ.
ਭਯ- ਆਹਵ. ਆਹਵ (ਜੰਗ) ਦਾ ਡਰ. "ਲਖ ਭੀਰੁ ਭਯਾਹਵ. ਭੱਜਹਿਂਗੇ." (ਕਲਕੀ) ੨. ਦੇਖੋ, ਭਯਾਵਹ.
fratricide, figurative usage deceiving a near one
vocative of ਭਰਾ o brother !