ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸਮਗ੍ਰ. ਵਿ- ਸਾਰਾ. ਤਮਾਮ. ਸਕਲ. ਕੁੱਲ. ਦੇਖੋ, ਸਗਰਿ.


ਵਿ- ਸੰਪੂਰਣਤਾ ਵਾਲਾ. ਕੁੱਲੀਆ। ੨. ਗਰ (ਜ਼ਹਿਰ) ਨਾਲ ਮਿਲਿਆ ਹੋਇਆ. ਵਿਸਮਯ। ੩. ਸੰਗ੍ਯਾ- ਸਗਰ ਨਾਲ ਸੰਬੰਧਿਤ. ਸਾਗਰ. "ਪਾਵਕ ਸਗਰਾਇਆ." (ਸੂਹੀ ਪੜਤਾਲ ਮਃ ੫) ਅਗਨਿ ਦਾ ਸਮੁੰਦਰ ਹੈ.


ਵਿ- ਸਮਗ੍ਰ. ਸਾਰੀ. ਸਾਰੇ. ਸਕਲ. "ਸਗਰੀ ਸ੍ਰਿਸਟਿ ਦਿਖਾਯ ਅਚੰਭਵ." (ਚੌਪਈ) "ਸਗਰੇ ਧਨ ਸਿਉ ਲਾਗੇ." (ਸੋਰ ਮਃ ੯)


ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ.


ਸਕਲ ਸੰਵ੍ਯੂਹ. ਸਾਰੇ ਟੋਲੇ. ਸਾਰੀਆਂ ਜਮਾਤਾਂ. "ਸਗਲ ਸਮੂਹ ਲੈ ਉਧਰੇ ਨਾਨਕ." (ਦੇਵ ਮਃ ੫)


ਸਕਲ- ਅਪਰਾਧ "ਸਗਲ ਪਰਾਧ ਦੇਹਿ ਲੋਰੋਨੀ." (ਭੈਰ ਮਃ ੫)


ਵਿ- ਸਾਰਾ. ਸਭ. ਤਮਾਮ. "ਸੰਸਾਰ ਸਗਲਾਣਾ." (ਸ੍ਰੀ ਮਃ ੫) ੨. ਸਭ ਦਾ.


ਵਿ- ਸਭ ਨੂੰ ਭਰਨ ਵਾਲਾ. ਸਭ ਨੂੰ ਪੋਸਣ (ਪਾਲਨ) ਵਾਲਾ। ੨. ਸਾਰੇ ਪਰਿ ਪੂਰਣ. "ਊਨ ਨ ਕਾਹੂ ਸਗਲ ਭਰੀ." (ਬਿਲਾ ਮਃ ੫)