ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫੁਰਤੀ ਦਾ ਹੱਲਾ. ਵੈਰੀ ਉੱਤੇ ਅਚਾਨਕ ਕੀਤੀ ਝਪਟ.


ਫ਼ਾ. [چپّچہ] ਚਹਬੱਚਾ. ਸੰਗ੍ਯਾ- ਕੁੰਡ. ਹ਼ੋਜ। ੨. ਸਤਿਗੁਰਾਂ ਦੇ ਜਨਮਅਸਥਾਨ ਪੁਰ ਬਣਾਇਆ ਉਹ ਖ਼ਾਸ ਕੁੰਡ, ਜਿਸ ਥਾਂ ਜਨਮ ਸਮੇਂ ਇਸਨਾਨ ਹੋਇਆ ਹੈ. ਇਨ੍ਹਾਂ ਕੁੰਡਾਂ ਦੀ ਸੰਗ੍ਯਾ 'ਚਬੱਚਾਸਾਹਿਬ' ਹੈ। ੩. ਦੇਖੋ, ਚੁਬੱਚਾਸਾਹਿਬ.


ਦੇਖੋ, ਚਬੱਚਾ ੨. ਅਤੇ ਚੁਬੱਚਾਸਾਹਿਬ.


ਅਮ੍ਰਿਤਸਰ ਤੋਂ ਢਾਈ ਕੋਹ ਦੱਖਣ ਇੱਕ ਪਿੰਡ. ਇਸ ਥਾਂ ਛੀਵੇਂ ਸਤਿਗੁਰੂ ਦਾ ਅਸਥਾਨ "ਸੰਗਰਾਣਾ" ਨਾਮ ਦਾ ਪ੍ਰਸਿੱਧ ਹੈ. ਸੁਲੱਖਣੀ ਜੱਟੀ ਨੂੰ ਵਰ ਇਸੇ ਥਾਂ ਪ੍ਰਾਪਤ ਹੋਇਆ ਸੀ. ਦੇਖੋ, ਸੰਗਰਾਣਾਸਾਹਿਬ.