ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਦਸ਼ਾਵਤਾਰ. ਹਿੰਦੂਮਤ ਦੇ ਮੁੱਖ ਦਸ ਅਵਤਾਰ- ਮੱਛ, ਕੱਛ, ਵਰਾਹ, ਨ੍ਰਿਸਿੰਘ ਅਤੇ ਵਾਮਨ ਸਤਯੁਗ ਦੇ ਅਵਤਾਰ, ਪਰਸ਼ੁਰਾਮ ਅਤੇ ਰਾਮਚੰਦ੍ਰ ਜੀ ਤ੍ਰੇਤੇ ਦੇ ਅਵਤਾਰ, ਕ੍ਰਿਸਨ ਜੀ ਦ੍ਵਾਪਰ ਦੇ ਅਵਤਾਰ, ਬੁੱਧ ਅਤੇ ਕਲਕੀ ਕਲਿਯੁਗ ਦੇ ਅਵਤਾਰ. "ਦਸ ਅਉਤਾਰ ਰਾਜੇ ਹੋਇ ਵਰਤੇ." (ਸੂਹੀ ਮਃ ੫)
ਵਿ- ਅਸ੍ਟਾਦਸ਼. ਅਠਾਰਾਂ। ੨. ਅਠਾਰਾਂ ਸੰਖ੍ਯਾ ਵਾਲੀ ਵਸਤੁ ਦਾ ਬੋਧਕ. "ਦਸਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧) ਅਠਾਰਾਂ ਪੁਰਾਣ ਲਿਖੇ ਹੋਏ ਪਾਸ ਹੋਣ.
ਵਿ- ਅਸ੍ਟਾਦਸ਼. ਅਠਾਰਾਂ. "ਚਾਰਿ ਵੇਦ ਦਸਅਸਟ ਪੁਰਾਣਾ." (ਵਾਰ ਸ੍ਰੀ ਮਃ ੪) ਦੇਖੋ, ਪੁਰਾਣ। ੨. ਅਠਾਰਾਂ ਗਿਣਤੀ ਵਾਲੀ ਵਸਤੁ ਦਾ ਬੋਧਕ. "ਦਸਅਸਟ ਖਸਟ ਸ੍ਰਵਨ ਸੁਨੇ." (ਸਾਰ ਮਃ ੫. ਪੜਤਾਲ) ਅਠਾਰਾਂ ਪੁਰਾਣ ਛੀ ਸ਼ਾਸਤ੍ਰ ਕੰਨੀ ਸੁਣੇ.
(ਸਾਰ ਮਃ ੫) ਅਠਾਰਾਂ ਪੁਰਾਣ ਛੀ ਸ਼ਾਸਤ੍ਰ.
loose motions, stools or bowels, frequent or abnormally fluid faecal discharge, diarrhoea; hand; prefix signifying hand
knock, tap, rap (as at a door)