ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਵ ਮੁਨਿ. ਭਾਗਵਤ ਦੇ ਸਕੰਧ ੪. ਅਃ ੨. ਵਿੱਚ ਇਹ ਨੌਂ ਮੁਨਿ ਹਨ- ਮਰੀਚਿ, ਅਤ੍ਰਿ, ਅੰਗਿਰਾ, ਪੁਲਸ੍ਤ੍ਯ, ਪੁਲਹ, ਕ੍ਰਤੁ, ਭ੍ਰਿਗੁ, ਵਸ਼ਿਸ੍ਠ ਅਤੇ ਅਥਰ੍‍ਵਣਿ. ਯਥਾਕ੍ਰਮ ਇਨ੍ਹਾਂ ਨੌ ਮੁਨੀਆਂ ਦੀਆਂ ਇਹ ਇਸਤ੍ਰੀਆਂ ਹਨ-#ਕਲਾ, ਅਨੂਸਯਾ, ਸ਼੍ਰੱਧਾ, ਹਵਿਭੁਗ, ਗਤਿ, ਕ੍ਰਿਯਾ, ਖ੍ਯਾਤਿ, ਅਰੁੰਧਤੀ ਅਤੇ ਸ਼ਾਂਤਿ, "ਨਉ ਮੁਨੀ ਧੂਰਿ ਲੈ ਲਾਵੈਗੋ." (ਕਾਨ ਅਃ ਮਃ ੪)


ਨਵੀਨ ਰੰਗ। ੨. ਦੇਖੋ, ਨੌਰੰਗ.


ਸੰ. ਨਵਮੀ. ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਨੌਮੀ (ਨਾਵੀਂ) ਤਿਥਿ. "ਨਉਮੀ ਨਵੇ ਛਿਦ੍ਰ ਅਪਵੀਤ." (ਗਉ ਥਿਤੀ ਮਃ ੫)


ਦੇਖੋ, ਨੌ ਰੋਜ.


ਵਿ- ਨਵੇਂ ਰੰਗ ਵਾਲਾ। ੨. ਸੰਗ੍ਯਾ- ਔਰੰਗਜ਼ੇਬ ਬਾਦਸ਼ਾਹ.


vasectomy, operation on males for birth control, sterilisation


running about, hectic effort or activity, hustle and bustle, scurry and scramble