ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [فقر] ਫ਼ਕ਼ਰ. ਸੰਗ੍ਯਾ- ਨਿਰਧਨਤਾ। ੨. ਫਕੀਰੀ. ਸੰਨ੍ਯਾਸ.


ਸੰਗ੍ਯਾ- ਸਾਧੁਸਮਾਗਮ. ਸੰਤਸਭਾ. "ਫਕਰਦੇਸ ਕਿਉਂ ਮਿਲੈ ਦਮੈ ਤੇ." (ਭਾਗੁ) ਦੰਮਾਂ (ਰੁਪਯਾਂ) ਨਾਲ ਸਾਧੁਸਮਾਗਮ ਕਿਸ ਤਰਾਂ ਮਿਲ ਸਕਦਾ ਹੈ?


ਦੇਖੋ, ਫਕਰੁ ੨. "ਫਕਰੁ ਕਰੇ ਹੋਰ ਜਾਤਿ ਗਵਾਏ." (ਵਾਰ ਸਾਰ ਮਃ ੧) "ਕਰਿ ਫਕਰੁ ਦਾਇਮ." (ਤਿਲੰ ਕਬੀਰ)


ਫੋਕੜ ਵਿੱਚ ਅਸਾਰ ਕਰਮ ਵਿੱਚ "ਲੋਕਾ, ਮਤ ਕੋ ਫਕੜਿ ਪਾਇ." (ਆਸਾ ਮਃ ੧) ੨. ਦੇਖੋ, ਫਕੜੀ.


ਸਿੰਧੀ. ਫਕਿੜੀ. ਸੰਗ੍ਯਾ- ਭੰਡੀ. ਬਦਨਾਮੀ ਦੀ ਡੌਂਡੀ. "ਓਸੁ ਪਿਛੈ ਵਜੋ ਫਕੜੀ." (ਵਾਰ ਸੋਰ ਮਃ ੪) ੨. ਵਿ- ਬਦਚਲਨ. ਕੁਕਰਮੀ. ਦੇਖੋ, ਫਕ ੧.


seasonal; also ਫ਼ਸਲੀ


slang inconstant friend, fair-weather friend, infrequent visitor; adjective opportunist, time-server


imperative form of ਫਸਵਾਉਣਾ , get (one) entangled