ਅ਼. [احمق] ਵਿ- ਹ਼ੁਮਕ਼ (ਮੂਰਖਤਾ) ਰੱਖਣ ਵਾਲਾ. ਬੁੱਧਿਹੀਨ. ਮੂਰਖ.
nan
ਅ਼. [احمد] ਵਿ- ਹ਼ਮਦ (ਸ਼ਲਾਘਾ) ਕੀਤਾ ਹੋਇਆ. ਪ੍ਰਸ਼ੰਸਿਤ. ਸਲਾਹਿਆ ਹੋਇਆ। ੨. ਸੰਗ੍ਯਾ- ਹਜਰਤ ਮੁਹ਼ੰਮਦ ਸਾਹਿਬ ਦਾ ਨਾਉਂ। ੩. ਬਿਕ੍ਰਮੀ ਸਤਾਰਵੀਂ ਸਦੀ ਵਿੱਚ ਹੋਇਆ ਇੱਕ ਫ਼ਾਰਸੀ ਅਤੇ ਹਿੰਦੀ ਦਾ ਕਵਿ, ਜਿਸ ਦੇ ਦੋਹਰੇ ਅਤੇ ਸੋਰਠੇ ਮਨੋਹਰ ਹਨ.#"ਅਹਮਦ, ਯਾ ਮਨ ਸਦਨ ਮੇ ਹਰਿ ਆਵਹਿਂ ਕਿਹਂ ਬਾਟ?#ਬਿਕਟ ਜੁਰੇ ਜੌ ਲੌ ਨਿਪਟ ਖੁਲੈਂ ਨ ਕਪਟ ਕਪਾਟ.#ਅਹਮਦ ਹਮ ਨ ਸੁਹਾਯ, ਅਮੀ ਪਿਲਾਵੈ ਮਾਨ ਬਿਨ,#ਜੌ ਬਿਖ ਦੇਤ ਬੁਲਾਯ, ਮਾਨ ਸਹਿਤ ਮਰਬੋ ਭਲੋ."
nan
(ਸੱਯਦ ਅਹਮਦ ਸ਼ਾਹ ਗ਼ਾਜ਼ੀ) ਬਰੇਲੀ ਦਾ ਰਹਿਣ ਵਾਲਾ ਇੱਕ ਮੁੱਲਾ, ਜਿਸ ਨੇ ਸਨ ੧੮੨੭ ਵਿੱਚ ਸਰਹੱਦੀ ਮੁਸਲਮਾਨਾਂ ਨੂੰ ਭੜਕਾਕੇ ਸਿੱਖਾਂ ਦੇ ਵਿਰੁੱਧ ਮਜਹਬੀ ਜੰਗ ਛੇੜਿਆ ਅਤੇ ਜਹਾਦ ਲਈ ਹਜ਼ਾਰਾਂ ਮੁਸਲਮਾਨ ਇਸ ਦੇ ਝੰਡੇ ਹੇਠ ਇਕੱਠੇ ਹੋ ਗਏ. ਅਟਕ ਪਾਸ ਅਕੋਰਾ ਦੇ ਮਕਾਮ ਪੁਰ ਸਰਦਾਰ ਬੱਧ ਸਿੰਘ ਸੰਧਾਵਾਲੀਏ ਤੋਂ ਇਸ ਨੇ ਭਾਰੀ ਹਾਰ ਖਾਧੀ. ਮਈ ਸਨ ੧੮੩੧ ਵਿੱਚ ਕਸ਼ਮੀਰ ਦੇ ਗਵਰਨਰ ਸ਼ੇਰ ਸਿੰਘ ਦੀ ਫੌਜ ਨਾਲ ਜੰਗ ਕਰਦਾ ਹੋਇਆ ਇਹ ਬਾਲਾਕੋਟ (ਜਿਲਾ ਹਜ਼ਾਰਾ) ਵਿੱਚ ਮਰ ਗਿਆ. ਮੁਸਲਮਾਨਾਂ ਦਾ ਖਿਆਲ ਹੈ ਕਿ ਉਹ ਕਿਤੇ ਗੁਪਤ ਹੋ ਗਿਆ, ਪਰ ਮੋਇਆ ਨਹੀਂ.
ਦੁੱਰਾਨੀ. ਅਬਦਾਲੀ ਪਠਾਣਾਂ ਦੀ ਸ਼ਾਖ, ਸੱਦੋਜ਼ਈ ਵਿੱਚ ਜ਼ਮਾਨ ਖ਼ਾਂਨ ਦਾ ਪੁੱਤ. ਇਹ ਇੱਕ ਗਰੀਬ ਪਠਾਣ ਸੀ, ਪਰ ਬੁੱਧੀਬਲ ਨਾਲ ਵਧਦਾ ਵਧਦਾ ਨਾਦਰ ਸ਼ਾਹ ਦਾ ਸੈਨਾਪਤਿ ਹੋ ਗਿਆ, ਅਤੇ ਸਨ ੧੭੪੭ ਵਿੱਚ ਨਾਦਰ ਸ਼ਾਹ ਦੇ ਮਰਨ ਪਿੱਛੋਂ ਕੰਧਾਰ ਤੇ ਕਬਜਾ ਕਰਕੇ ਬਲਖ, ਸਿੰਧ, ਪੰਜਾਬ ਅਤੇ ਕਸ਼ਮੀਰ ਨੂੰ ਭੀ ਆਪਣੇ ਅਧੀਨ ਕਰ ਲਿਆ. ਇਸ ਨੇ ਸੰਨ ੧੭੪੭ ਤੋਂ ਲੈਕੇ ਸੰਨ ੧੭੬੭ ਤੀਕ ਪੰਜਾਬ ਉੱਤੇ ਅੱਠ ਹਮਲੇ ਕੀਤੇ, ਅਤੇ ਸੰਮਤ ੧੮੧੮ ਵਿੱਚ ਆਪਣੇ ਅਹਿਲਕਾਰ ਕਲੰਦਰ ਖ਼ਾਂ ਦੀ ਮਾਰਫਤ ਅੰਮ੍ਰਿਤਸਰ ਜੀ ਦੀ ਬੇਅਦਬੀ ਕਰਕੇ ਹਰਿਮੰਦਿਰ ਢਾਹਿਆ, ਜੋ ਖ਼ਾਲਸੇ ਨੇ ਫੇਰ ਉਸੇ ਨੀਂਹ ਉੱਪਰ ਉਸਾਰਿਆ. ਅਹਮਦ ਸ਼ਾਹ ਦਾ ਦੇਹਾਂਤ ੭. ਹਾੜ ਸੰਮਤ ੧੮੩੦ ਵਿੱਚ ਮੁਰਗਾਬ ਨਾਮੇ ਨਗਰ ਹੋਇਆ. ਦੇਖੋ, ਘੱਲੂਘਾਰਾ ਅਤੇ ਦੇਸਰਾਜ.
ਬੰਬਈ ਹਾਤੇ ਅੰਦਰ ਗੁਜਰਾਤ ਦਾ ਪ੍ਰਧਾਨ ਨਗਰ, ਜੋ ਸ਼ਾਵਰਮਤੀ ਨਦੀ ਦੇ ਕਿਨਾਰੇ ਪੁਰ ਗੁਜਰਾਤ ਦੇ ਰਾਜਾ ਅਹਮਦਸ਼ਾਹ ਨੇ ਸਨ ੧੪੧੩ ਵਿੱਚ ਵਸਾਇਆ.
ਵਿ- ਮੁਹ਼ੰਮਦ ਪੈਗੰਬਰ ਦਾ ਪੈਰੌ।#੨. ਸੰਗ੍ਯਾ- ਮੁਸਲਮਾਨ। ੩. ਕਾਦੀਆਨੀ ਮਿਰਜ਼ੇ ਦਾ ਪੈਰੌ. ਦੇਖੋ, ਗੁਲਾਮ ਅਹਮਦ.#ਅਹਰ. ਸੰ. अहर्. ਸੰਗ੍ਯਾ- ਦਿਨ.
ਦੇਖੋ, ਅਹਿਰਖ। ੨. ਸੰਗ੍ਯਾ- ਹਰ੍ਸ (ਆਨੰਦ) ਦਾ ਅਭਾਵ. ਰੰਜ. ਸ਼ੋਕ.
nan
nan
ਸੰਗ੍ਯਾ- ਆਯਸਘਨ. ਲੋਹੇ ਦਾ ਪਿੰਡ, ਜੋ ਲੋਹੇ ਆਦਿ ਧਾਤੂਆਂ ਦੇ ਘੜਨ ਲਈ ਲੋਹਾਰਾਂ ਦੇ ਕਾਰਖਾਨੇ ਹੁੰਦਾ ਹੈ. ਇਸ ਉੱਪਰ ਲੋਹਾ, ਠੰਢਾ ਜਾਂ ਗਰਮ, ਰੱਖਕੇ ਘਨ (ਹਥੌੜੇ) ਨਾਲ ਘੜਿਆ ਜਾਂਦਾ ਹੈ. ਆਹਨੀ. ਨਿਹਾਈ. "ਅਹਰਣਿ ਮਤਿ ਵੇਦੁ ਹਥੀਆਰੁ." (ਜਪ)