ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਮ੍ਯਤਾ. "ਅਸ ਨਹਿ ਗਮਤਾ ਮੋਰਨ ਕਰਨੀ." (ਨਾਪ੍ਰ) ਆਗ੍ਯਾ ਮੋੜਨ ਦੀ ਗਮ੍ਯਤਾ (ਸਮਰਥ) ਨਹੀਂ.


ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ.


ਆਉਣ ਜਾਣ. ਜਾਣਾ ਅਤੇ ਆਉਣਾ. ਆਮਦ ਰਫ਼ਤ। ੨. ਭਾਵ- ਮਰਣਾ ਤੇ ਜੰਮਣਾ.


ਅ਼. [غمر] ਗ਼ਮਰ. ਵਿ- ਬਹਾਦੁਰ. ਜਵਾਂਮਰਦ। ੨. ਉਦਾਰ। ੩. ਪਾਣੀ ਦਾ ਚੜ੍ਹਾਉ। ੪. ਸੰਗ੍ਯਾ- ਗੁਰੁਤ੍ਵ. ਵਡਿਆਈ. ਬਜ਼ੁਰਗੀ. "ਜਾਕੈ ਕਾਮਿ ਤੇਰਾ ਵਡੁ ਗਮਰੁ." (ਗਉ ਅਃ ਮਃ ੫) ੫. ਦੇਖੋ, ਗੁਮਰ.