ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਥਲ ; suffix meaning place, as in ਮਾਰੂਸਥਲ
ਵਿ- ਹੁਟਣ (ਥਕਾਨ) ਸਹਿਤ. ਥੱਕਿਆ ਹੋਇਆ। ੨. ਸਹਾਰਨ ਵਾਲਾ.
ਸ਼ਊਰ. ਸਮਝ. ਦੇਖੋ, ਸਊਰ. "ਬੋਲੇ ਪ੍ਰਭੁ ਪੂਰਨ ਸਹੂਰ ਸੰਗ ਜੰਗ ਕਰੋ." (ਗੁਪ੍ਰਸੂ)
ਅ਼. [سہولت] ਸੰਗ੍ਯਾ- ਆਸਾਨੀ. ਸੁਗਮਤਾ. ਸੌਖ.
ਸਹਾ ਦਾ ਬਹੁ ਵਚਨ. ਦੇਖੋ, ਸਹਾ। ੨. ਦੇਖੋ, ਸਹਨ। ੩. ਦੇਖੋ, ਸਹੀ. "ਮਤਿ ਗੁਰੁਮਤਿ ਹਰਿ ਹਰਿ ਸਹੇ." (ਪ੍ਰਭਾ ਮਃ ੪) ਸਹੀ ਕਰੇ. ਸਿੱਧ ਕੀਤੇ.
ਦੇਖੋ, ਸਹੋਟਜ। ੨. ਪ੍ਰਾ. ਸੰਗ੍ਯਾ- ਸ਼ੌਭੇਟ. ਪ੍ਰੀਤਮ ਦੇ ਮਿਲਣ ਲਈ ਸੰਕੇਤ ਕੀਤੀ ਥਾਂ. "ਪ੍ਯਾਰੇ ਕੋ ਐਸੀ ਸਹੇਟ ਬਤਾਈ." (ਚਰਿਤ੍ਰ ੮੮)
ਕ੍ਰਿ. ਵਿ- ਸਹਨਤਾ ਸਹਿਤ. ਬਰਦਾਸ਼੍ਤ ਕਰਕੇ. ਸਹਿਸ੍ਠਤਾ ਸੇ. "ਸੇਵ ਸਹੇਸਿਆ." (ਭਾਗੁ) ੨. ਸਹ- ਈਸ਼- ਹੋਇਆ. ਈਸ਼੍ਵਰ ਨਾਲ ਮਿਲਿਆ.
to spread ਸੱਥਰ for drying, airing
to sit or lie on the ground for mourning
to lay a dying person on the floor when the end is imminent; figurative usage to kill in great numbers, massacre
carpenter's chisel, gouge
a small heap of reaped crop; swath, swathe