ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਰ੍‍ਵਣ. ਸੰਗ੍ਯਾ- ਦੰਦ ਜਾੜ੍ਹਾਂ ਨਾਲ ਪੀਸਣਾ. ਦੰਦਾਂ ਨਾਲ ਛੋਟੇ ਛੋਟੇ ਟੁਕੜੇ ਕਰਨੇ. ਚਾਬਨਾ. "ਸਾਰੁ ਚਬਿ ਚਬਿ ਹਰਿਰਸ ਪੀਜੈ." (ਕਲਿ ਅਃ ਮਃ ੪) ੨. ਚੱਬਣ ਦਾ ਸਾਧਨ ਰੂਪ ਦੰਦ. "ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ." (ਸ. ਫਰੀਦ) ਦੰਦ, ਪੈਰ, ਅੱਖਾਂ ਅਤੇ ਕੰਨ ਬੁਢਾਪੇ ਵਿੱਚ ਹਾਰਕੇ ਬੈਠ ਗਏ.


ਚਰ੍‍ਵਣ ਕਰਕੇ. ਚੱਬਕੇ. ਦੇਖੋ, ਚਬਣ ੧.


ਸੰਗ੍ਯਾ- ਚਰ੍‍ਵਣ ਯੋਗ੍ਯ ਵਸਤੁ. ਭੁੰਨੇ ਹੋਏ ਦਾਣੇ ਆਦਿ.


ਸੰਗ੍ਯਾ- ਦੇਖੋ, ਚਉਤਰਾ.


ਕ੍ਰਿ- ਬਿਨਾ ਦੰਦ ਦਾੜ੍ਹ ਲਾਏ ਜੀਭ ਅਤੇ ਮਸੂੜਿਆਂ ਦੀ ਸਹਾਇਤਾ ਨਾਲ ਕਿਸੇ ਵਸਤੁ ਨੂੰ ਮੂੰਹ ਵਿੱਚ ਲੈ ਕੇ ਰਸ ਚੂਸਣਾ. ਪਪੋਲਨਾ.


ਦੇਖੋ, ਚਉਬੋਲਾ। ੨. ਵਿ- ਚਰ੍‍ਵਣ ਕੀਤਾ. ਚੱਬਿਆ। ੩. ਗਟਕਿਆ. ਪੀਤਾ. "ਪ੍ਰੇਮ ਪਿਆਲਾ ਚੁੱਪ ਚਬੋਲਾ." (ਭਾਗੁ)