ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਆਧਾਰ. ਦੇਖੋ, ਧਾਨ ੪. "ਅਕਲ ਕਲਾ ਹੈ ਪ੍ਰਭੁ ਸਰਭ ਕੋ ਧਾਨੰ." (ਸਵੈਯੇ ਸ੍ਰੀ ਮੁਖਵਾਕ ਮਃ ੫)


ਕ੍ਰਿ- ਤ੍ਰਿਪ੍ਤ ਹੋਣਾ। ੨. ਪ੍ਰੰਸਨ ਹੋਣਾ. "ਮੁੰਡੀਆ ਅਨੁਦਿਨੁ ਧਾਪੇਜਾਹਿ." (ਗੌਂਡ ਕਬੀਰ)


ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ.


ਸੰ. ਧਮਨ. ਸੰਗ੍ਯਾ- ਇੱਕ ਜਾਤਿ ਦਾ ਘਾਹ. ਨਰਕਟ. ਨਰਸਲ. ਇਹ ਵਰਸਾਤ ਵਿੱਚ ਉਗਦਾ ਹੈ ਅਤੇ ਪਸ਼ੂਆਂ ਦਾ ਉੱਤਮ ਚਾਰਾ ਹੈ। ੨. ਇੱਕ ਬਿਰਛ, ਜੋ ਗੜ੍ਹਵਾਲ ਦੇ ਇਲਾਕੇ, ਸਿਕਿਮ, ਗੁਜਰਾਤ, ਬਿਹਾਰ ਆਸਾਮ ਆਦਿ ਵਿੱਚ ਹੁੰਦਾ ਹੈ. ਇਸ ਦੀ ਲੱਕੜ ਲਚਕੀਲੀ ਹੁੰਦੀ ਹੈ, ਜੋ ਕਹਾਰਾਂ ਦੀ ਵਹਿਂਗੀ ਅਤੇ ਗੱਡੀਆਂ ਦੇ ਬੰਬਾਂ ਲਈ ਬਹੁਤ ਪਸੰਦ ਕੀਤੀ ਗਈ ਹੈ. Grewia Scabrophylla.


ਸੰਗ੍ਯਾ- ਭਿਖ੍ਯਾ ਦਾ ਅੰਨ, ਜੋ ਧਾਮ (ਘਰਾਂ) ਤੋਂ ਮੰਗਕੇ ਲਿਆ ਜਾਵੇ। ੨. ਨਿਮੰਤ੍ਰਣ. ਧਾਮ (ਘਰ) ਤੇ ਭੋਜਨ ਲਈ ਸੱਦਾ. "ਨ੍ਰਿਪ ਭੀ ਸਿਖ ਕੋ ਧਾਮਾ ਲੀਓ." (ਗੁਪ੍ਰਸੂ) ੩. ਪਰੋਸਾ. ਉਤਨੇ. ਪ੍ਰਮਾਣ ਅੰਨ, ਜੋ ਤ੍ਰਿਪਤੀ ਲਈ ਇੱਕ ਵਾਰ ਪਰੋਸਿਆ ਜਾਵੇ। ੪. ਜੋੜੀ (ਪਖਾਵਜ) ਦਾ ਬਾਇਆਂ, ਜਿਸ ਪੁਰ ਗੰਭੀਰ ਸੁਰ ਕਰਨ ਲਈ ਆਟਾ ਲਗਾਈਦਾ ਹੈ.