ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਖਰੋਟ. "ਖਰੇ ਖਰੋਟ ਸੁ ਦਲਗਨ ਹਰੇ." (ਗੁਪ੍ਰਸੂ)


ਦੇਖੋ, ਖਹਿਰਾ.


ਸੰ. खल्. ਧਾ- ਬਟੋਰਨਾ- ਕੱਠਾ ਕਰਨਾ- ਇੱਕ ਥਾਂ ਤੋਂ ਦੂਜੇ ਥਾਂ ਕਰਨਾ- ਹਿੱਲਣਾ। ੨. ਸੰਗ੍ਯਾ- ਖਲਹਾਨ. ਪਿੜ, ਜਿਸ ਵਿੱਚ ਦਾਣੇ ਕੱਠੇ ਕੀਤੇ ਜਾਣ, ਅਥਵਾ ਹੇਠ ਉੱਪਰ ਹਿਲਾਏ ਜਾਕੇ ਗਾਹੇ ਜਾਣ. "ਲੈ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ." (ਕ੍ਰਿਸਨਾਵ) ੩. ਦੇਖੋ, ਖਰਲ। ੪. ਪ੍ਰਿਥਿਵੀ। ੫. ਤਿਲ ਅਥਵਾ ਸਰੋਂ ਆਦਿਕ ਦਾ ਫੋਗ, ਜੋ ਤੇਲ ਕੱਢਣ ਪਿੱਛੋਂ ਬਚ ਰਹਿੰਦਾ ਹੈ। ੬. ਖ (ਆਕਾਸ਼) ਵਿੱਚ ਲੀਨ ਹੋਣ ਵਾਲਾ, ਸੂਰਜ। ੭. ਆਕਾਸ਼ ਜੇਹਾ ਹੈ ਰੰਗ ਜਿਸ ਦਾ, ਤਮਾਲ ਬਿਰਛ। ੮. ਵਿ- ਨੀਚ. ਦੁਸ੍ਟ "ਖਲ ਮੂਰਖ ਤੇ ਪੰਡਿਤ ਕਰਬੋ." (ਸਾਰ ਕਬੀਰ) ੯. ਨਿਰਦਯ. ਬੇਰਹਮ। ੧੦. ਦੇਖੋ, ਖੱਲ.


ਸੰ. खल्ल ਸੰਗ੍ਯਾ- ਟੋਆ। ੨. ਚਾਤਕ. ਪਪੀਹਾ। ੩. ਮਸ਼ਕ. ਚਮੜੇ ਦਾ ਥੈਲਾ. "ਭਉ ਖਲਾ ਅਗਨਿ ਤਪ ਤਾਉ." (ਜਪੁ) ੪. ਚੰਮ. ਚਮੜਾ। ੫. ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ.