ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਖਲੀ ਦੇ ਆਕਾਰ ਦਾ ਇੱਕ ਬਰਤਨ, ਜਿਸ ਵਿੱਚ ਫੁੱਲਦਾਰ ਬੂਟੇ ਲਾਈਦੇ ਹਨ। ੨. ਬੂਟੇ ਦਾ ਆਲਬਾਲ (ਘੇਰਾ).


ਕ੍ਰਿ- ਖੋਣਾ. ਗੁਆਉਣਾ. ਗੁਮ ਕਰਨਾ.


ਸੰ. ਸੰਗ੍ਯਾ- ਜਾਣਾ ਆਉਣਾ। ੨. ਸੰਸਾਰ. ਜਗਤ। ੩. ਦੇਖੋ, ਗਹਿਮਾਗਹਿਮ. "ਚੰਦਨ ਸੁਗੰਧਿ ਗਮਾਗਮ ਹੈ." (ਭਾਗੁ)


ਇੱਕ ਸਾਉਣੀ ਦਾ ਅੰਨ, ਜੋ ਪਸ਼ੂਆਂ ਦੇ ਚਾਰਣ ਲਈ ਵਰਤੀਦਾ ਹੈ. ਇਸ ਦਾ ਦਾਣਾ ਲਬੇਰੇ ਪਸ਼ੂਆਂ ਅਤੇ ਬਲਦਾਂ ਨੂੰ ਦਿੱਤਾ ਜਾਂਦਾ ਹੈ. ਜੇ ਇਸ ਨੂੰ ਖੇਤ ਵਿੱਚ ਬੀਜਕੇ, ਜਦ ਕੁਝ ਉੱਚਾ ਹੋ ਜਾਵੇ, ਹਲਵਾਹਕੇ ਜਿਮੀ ਵਿੱਚ ਮਿਲਾ ਦੇਈਏ, ਤਦ ਇਸ ਦਾ ਸਬਜ ਖਾਦ ਕਣਕ ਆਦਿ ਫਸਲ ਲਈ ਬਹੁਤ ਹੀ ਪੁਸ੍ਟੀ ਕਰਨ ਵਾਲਾ ਹੈ.


ਸਿੰਧੀ. ਸੰਗ੍ਯਾ- ਸ਼ੋਕ. ਦੇਖੋ, ਗਮ.