ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦਯਾ ਵਾਲਾ. ਕਰੁਣਾ ਵਾਲਾ. ਰਹ਼ੀਮ.

ਸੰਗ੍ਯਾ- ਕਰਤਾਰ. ਪਾਰਬ੍ਰਹਮ. ਦੇਖੋ, ਦੈਵ. "ਦਯਿ ਮਾਰੇ ਮਹਾ ਹਤਿਆਰੇ." (ਗੂਜ ਮਃ ੪) "ਦਯੁ ਗੁਸਾਈ ਮੀਤੁਲਾ." (ਗਉ ਮਃ ੫) "ਦਯੁ ਵਿਸਾਰਿ ਵਿਗੁਚਣਾ." (ਬਾਰਹਮਾਹਾ ਮਾਝ)

ਦੈਵ ਨੂੰ. ਕਰਤਾਰ ਨੂੰ. "ਮੈ ਜੁਗਿ ਜੁਗਿ ਦਯੈ ਸੇਵੜੀ" (ਸ੍ਰੀ ਮਃ ੫. ਪੈਪਾਇ)

ਦੇਖੋ, ਦ੍ਯੋਸ.

ਸੰ. ਸੰਗ੍ਯਾ- ਪ੍ਰਕਾਸ਼. ਉਜਾਲਾ. "ਦ੍ਯੋਤ ਕਰਚੰਡ ਮਹਿ." (ਨਾਪ੍ਰ) ਚੰਡਕਰ (ਸੂਰਯ) ਵਿੱਚ ਜਿਵੇਂ ਪ੍ਰਕਾਸ਼ ਹੈ. ਦੇਖੋ, ਚੰਡਾਂਸ਼ੂ। ੨. ਧੁੱਪ. ਆਤਪ.

ਦੇਖੋ, ਦੈਤ੍ਯ. "ਏਕ ਮਹਾਂ ਬਲਵੰਤ ਦਯੰਤ." (ਕ੍ਰਿਸਨਾਵ)

ਧਾ- ਵੰਡਣਾ (ਤਕ਼ਸੀਮ ਕਰਨਾ), ਅੰਗੀਕਾਰ ਕਰਨਾ, ਰਹ਼ਮ ਕਰਨਾ. ਦੇਖੋ, ਦਯਾ.

ਸੰ. (ਦੇਖੋ, ਦ੍ਰਿ ਧਾ). ਸੰਗ੍ਯਾ- ਡਰ. ਭਯ (ਭੈ). "ਕਾ ਦਰ ਹੈ ਜਮ ਕੋ ਤਿਨ ਜੀਵਨ, ਅੰਤ ਭਜੇ ਗੁਰੁ ਤੇਗਬਹਾਦੁਰ?" (ਗੁਪ੍ਰਸੂ) "ਦਹਿਤ ਦੁਖ ਦੋਖਨ ਕੋ ਦਰ." (ਨਾਪ੍ਰ) ੨. ਸ਼ੰਖ. "ਗਦਾ ਚਕ੍ਰ ਦਰ ਅੰਬੁਜ ਧਾਰੂ." (ਨਾਪ੍ਰ) ੩. ਗੁਫਾ. ਕੰਦਰਾ। ੪. ਪਾੜਨ ਦੀ ਕ੍ਰਿਯਾ. , ਵਿਦਾਰਣ। ੫. ਫ਼ਾ. [دوار] ਦ੍ਵਾਰ. ਦਰਵਾਜ਼ਾ. "ਦਰ ਦੇਤ ਬਤਾਇ ਸੁ ਮੁਕਤਿ ਕੋ." (ਨਾਪ੍ਰ) ੬. ਕ੍ਰਿ. ਵਿ- ਅੰਦਰ. ਵਿੱਚ. "ਦਰ ਗੋਸ ਕੁਨ ਕਰਤਾਰ." (ਤਿੰਲ ਮਃ ੧) "ਆਇ ਪ੍ਰਵੇਸੇ ਪੁਰੀ ਦਰ ਜਨੁ ਉਦ੍ਯੋ ਸੁ ਚੰਦੂ। ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਲੰਦੂ." (ਗੁਪ੍ਰਸੂ) ੭. ਦਰਬਾਰ ਦਾ ਸੰਖੇਪ. "ਕਹੁ ਨਾਨਕ ਦਰ ਕਾ ਬੀਚਾਰ." (ਭੈਰ ਮਃ ੫) ੮. ਹਿੰ. ਨਿਰਖ. ਭਾਉ। ੯. ਕਦਰ. ਮਹਿਮਾ। ੧੦. ਕਈ ਥਾਂ ਦਲ ਦੀ ਥਾਂ ਭੀ ਦਰ ਸ਼ਬਦ ਵਰਤਿਆ ਹੈ. "ਦੇਵਤਿਆਂ ਦਰਿ ਨਾਲੇ." (ਜਪੁ) ਦੇਵਤਿਆਂ ਦੀ ਮੰਡਲੀ (ਸਭਾ) ਸਾਥ.