ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛਿਅ ਘਰ ਛਿਅ ਗੁਰ ਛਿਅ ਉਪਦੇਸ. (ਸੋਹਿਲਾ) ਛੀ ਸ਼ਾਸਤ੍ਰ, ਉਨ੍ਹਾਂ ਦੇ ਆਚਾਰਯ ਛੀ ਰਿਖੀ, ਅਤੇ ਉਨ੍ਹਾਂ ਦੇ ਛੀ ਉਪਦੇਸ਼. ਦੇਖੋ, ਖਟਸ਼ਾਸਤ੍ਰ.


ਛੀ ਅਤੇ ਚਾਰ ਦਸ਼. ਭਾਵ- ਦਸ ਸੰਗ੍ਯਾ ਸੰਨ੍ਯਾਸੀ. "ਸੰਨਿਆਸੀ ਛਿਅਚਾਰ." (ਸਿਧਗੋਸਟਿ) ਦੇਖੋ, ਦਸ ਨਾਮ.


ਯਤ ਰੱਖਣ ਵਾਲੇ ਛੀ ਪ੍ਰਸਿੱਧ ਮਹਾਤਮਾ. ਹਨੂਮਾਨ, ਭੀਸਮਪਿਤਾਮਾ, ਲਕ੍ਸ਼੍‍ਮਣ (ਲਛਮਨ), ਭੈਰਵ, ਗੋਰਖ, ਦੱਤਾਤ੍ਰੇਯ, "ਛਿਅ ਜਤੀ ਮਾਇਆ ਕੇ ਬੰਦਾ." (ਭੈਰ ਕਬੀਰ) ਮੈਂ ਜਤੀ ਹਾਂ, ਇਸ ਅਭਿਮਾਨ ਨੇ ਜਤੀਆਂ ਨੂੰ ਭੀ ਦਾਸ ਬਣਾ ਲਿਆ. ਜਤੀ ਦੀ ਸਿਫ਼ਤ ਹੈ ਵਿਭਚਾਰ ਰਹਿਤ ਹੋਣਾ. ਇਸੇ ਕਾਰਣ ਵਹੁਟੀ ਪੁੱਤਾਂ ਵਾਲੇ ਲਛਮਣ ਦੀ ਜਤੀਆਂ ਵਿੱਚ ਗਿਣਤੀ ਹੈ.


ਦੇਖੋ, ਖਟਸ਼ਾਸਤ੍ਰ ਅਤੇ ਖਟਦਰਸਨ.


ਸਭ ਕਰਮਾਂ ਵਿੱਚ ਪ੍ਰਵਰਤਣ ਵਾਲੇ ਛੀ ਅੰਗ. ਪੰਜ ਗ੍ਯਾਨ ਇੰਦ੍ਰਿਯ (ਇੰਦ੍ਰੀਆਂ) ਅਤੇ ਅੰਤਹਕਰਣ. "ਛਿਅ ਵਰਤਾਰੇ ਵਰਤਹਿ ਪੂਤ." (ਵਾਰ ਰਾਮ ੧. ਮਃ ੧) ਸਾਧੁਜਨ ਛੀ ਅੰਗਾਂ ਨੂੰ ਪਵਿਤ੍ਰਤਾ ਵਿੱਚ ਵਰਤਾਉਂਦੇ ਹਨ। ੨. ਖਟਦਰਸ਼ਨ.


ਸਟ੍‌ਸ੍ਟਿ. ਸੱਠ ਉੱਪਰ ਛੀ. ਛਿਆਹਟ- ੬੬.