ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कृशाोदरी ਵਿ- ਕ੍ਰਿਸ਼ (ਪਤਲੀ) ਕਮਰ ਵਾਲੀ.


ਸੰ. कृकर ਕ੍ਰਿਕਰ. ਸੰਗ੍ਯਾ- ਮਸਤਕ ਦੀ ਉਹ ਪੌਣ (ਪ੍ਰਾਣ) ਜਿਸ ਕਰਕੇ ਛਿੱਕ (ਨਿੱਛ) ਆਉਂਦੀ ਹੈ.


ਕਰ੍ਸਣ ਕੀਤਾ. ਖਿੱਚਿਆ. "ਸਭ ਕਿਲਵਿਖ ਕ੍ਰਿਖਾ." (ਵਾਰ ਸੋਰ ਮਃ ੪) ਸਾਰੇ ਪਾਪ ਵਾਹ ਸਿੱਟੇ. ਜੜਾਂ ਪੁੱਟ ਦਿੱਤੀਆਂ.


ਦੇਖੋ, ਕ੍ਰਿਸਿ.


ਕ੍ਰਿਸਿ (ਵਹਾਈ) ਕਰਨ ਵਾਲਾ. ਕਾਸ਼ਤਕਾਰ.