ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਰ੍ਸਣ ਕੀਤੇ. ਵਾਹੇ. ਪੁੱਟੇ. "ਸਭ ਤਿਨ ਕੇ ਪਾਪ ਕ੍ਰਿਖੇ." (ਨਟ ਮਃ ੪)


ਸੰ. कृच्छ् ਸੰਗ੍ਯਾ- ਦੁੱਖ. ਪੀੜਾ। ੨. ਤਪਸਾ। ੩. ਵ੍ਰਤ. ਬਰਤ. "ਕ੍ਰਿਛ ਚਾਂਦ੍ਰਾਯਣ ਆਦਿਕ ਕਲਮਲਛੈ." (ਗੁਪ੍ਰਸੂ) ਚਾਂਦ੍ਰਾਯਣ ਆਦਿਕ ਬਰਤ ਪਾਪ ਨਾਸ਼ ਕਰਨ ਵਾਲੇ.


ਸੰ. कृत ਵਿ- ਕੀਤਾ ਹੋਇਆ. ਕਰਿਆ. "ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ." (ਧਨਾ ਤ੍ਰਿਲੋਚਨ) ੨. ਸੰਗ੍ਯਾ- ਸਤਯੁਗ। ੩. ਫਲ. ਨਤੀਜਾ। ੪. ਕਾਂਤਿ ਦੀ ਥਾਂ ਭੀ ਕਿਸੇ ਅਞਾਣ ਲਿਖਾਰੀ ਨੇ ਕ੍ਰਿਤ ਲਿਖ ਦਿੱਤਾ ਹੈ. "ਦਿਨੇਸ ਕ੍ਰਿਤ ਹਾਰੀਅੰ." (ਗ੍ਯਾਨ) ਸੂਰਜ ਦੀ ਕਾਂਤਿ (ਪ੍ਰਭਾ) ਫਿੱਕੀ ਪੈਂਦੀ ਹੈ। ੫. ਕੀਰਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- "ਬਦੰਤ ਕ੍ਰਿਤ ਈਸ਼ਰੀ." (ਗ੍ਯਾਨ) ੬. ਦੇਖੋ, ਕ੍ਰਿਤੇਣ.


ਦੇਖੋ, ਕ੍ਰਿਤ੍ਯ। ੨. ਕੀਰਤਿ. ਯਸ਼.


ਸੰ. कृत्स्न ਵਿ- ਪੂਰਾ. ਤਮਾਮ. ਸਾਰਾ। ੨. ਸੰਗ੍ਯਾ- ਪਾਨੀ. ਜਲ.


ਦੇਖੋ, ਕਿਰਤਸੰਜੋਗੀ.


ਸੰ. ਕ੍ਰਿੱਤਿਕਾ. ਚੰਦ੍ਰਮਾ ਦੀ ਇਸਤ੍ਰੀ. ਇਹ ਨਛਤ੍ਰਰੂਪਾ ਹੈ, ਇਸ ਵਿੱਚ ਛੀ ਤਾਰੇ ਹਨ. ਇਸੇ ਕ੍ਰਿੱਤਿਕਾ ਨੇ ਸ਼ਿਵ ਜੀ ਦੇ ਪੁਤ੍ਰ ਦੀ ਪਾਲਨਾ ਕੀਤੀ ਸੀ, ਜਿਸ ਤੋਂ ਨਾਉਂ ਕਾਰ੍‌ਤਿਕੇਯ ਹੋਇਆ. ਦੇਖੋ, ਕਾਰਤਿਕੇਯ.