ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕ੍ਰਿੰਤਨਕਾਰ. ਕੱਟਣ ਵਾਲਾ. "ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ." (ਜਾਪੁ)


ਦੇਖੋ, ਕਿਰਤਾਰਥ. "ਤੀਨ ਸਮਾਏ ਏਕੁ ਕ੍ਰਿਤਾਰਥ." (ਪ੍ਰਭਾ ਅਃ ਮਃ ੧) ਜਦ ਮੋਖ ਦ੍ਵਾਰਾ ਕ੍ਰਿਤਾਰਥ ਹੋਏ, ਤਦ ਧਰਮ ਅਰਥ ਕਾਮ ਸਮਾਏ. "ਹਰਿਨਾਮ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ." (ਮਾਰੂ ਮਃ ੪)


ਵਿ- ਕੀਤੀ ਹੈ ਅੰਜੁਲੀ ਜਿਸ ਨੇ. ਦੋਵੇਂ ਹੱਥ ਜੋੜੇ ਹੋਏ.


ਸੰ. कृतान्त ਸੰਗ੍ਯਾ- ਕੀਤਾ ਹੈ ਅੰਤ ਜਿਸ ਨੇ, ਕਾਲ. ਯਮ। ੨. ਪ੍ਰਾਰਬਧ. ਕਰਮ। ੩. ਸਿੱਧਾਂਤ. ਨਤੀਜਾ। ੪. ਦੇਵਤਾ। ੫. ਦੋ ਸੰਖ੍ਯਾ ਬੋਧਕ. ਦੋ। ੬. ਕ੍ਰਿਤ (ਸਤਯੁਗ) ਦਾ ਅੰਤ.


ਸੰਗ੍ਯਾ- ਕੀਰਤਿ. "ਕਲਿ ਕ੍ਰਿਤਿ ਬਢਾਵਹਿਗੇ." (ਕਲਕੀ) ੨. ਸੰ. ਕਰਤਾ ਦਾ ਵ੍ਯਾਪਾਰ. ਪੁਰਖ ਦਾ ਪ੍ਰਯਤਨ (ਕੋਸ਼ਿਸ਼).


ਸੰ. कर्तृ ਕਿਰ੍‍ਤ੍ਰ. ਵਿ- ਕਰਨਵਾਲਾ. ਕਰਤਾ. "ਕਿ ਜਗਤੰਕ੍ਰਿਤੀ ਹੈ." (ਜਾਪੁ) ੨. ਸੰ. कृतिन ਕ੍ਰਿਤੀ. ਪੰਡਿਤ ਚਤੁਰ। ੩. ਯੋਗ੍ਯ. ਲਾਇਕ.


ਵਿ- ਤਸਵੀਰ ਲਿਖਣ ਵਿੱਚ ਚਤੁਰ. ਲਾਯਕ਼ ਮੁਸੁੱਵਰ.


ਦੇਖੋ, ਕ੍ਰਤੁ.