ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕ੍ਰਿਪਾਵਾਲਾ. ਦੇਖੋ, ਕਿਰਪਾਵਤ.


ਕ੍ਰਿਪਾ ਦਾ ਅੰਬੁਦ (ਮੇਘ). ਦਯਾ ਦਾ ਬੱਦਲ. "ਜਾਨੁਕ ਬਰਖ ਕ੍ਰਿਪਾਂਬੁਦ ਗਯੋ." (ਚਰਿਤ੍ਰ ੨੪੪)


ਸੰ. कृपी (ਅਥਵਾ ਕ੍ਰਿਪਾ). ਇਹ ਦ੍ਰੋਣਾਚਾਰਯ ਦੀ ਇਸਤ੍ਰੀ ਅਤੇ ਅਸ਼੍ਵੱਥਾਮਾ ਦੀ ਮਾਤਾ ਸੀ. ਮਹਾਭਾਰਤ ਵਿੱਚ ਕਥਾ ਹੈ ਕਿ ਗੌਤਮ ਦੇ ਪੁਤ੍ਰ ਭਰਦ੍ਵਾਜ (ਸ਼ਰਦਵਾਨ) ਦੇ ਤਪਭੰਗ ਕਰਨ ਲਈ ਇੰਦ੍ਰ ਨੇ 'ਗ੍ਯਾਨਪਦੀ' ਅਪਸਰਾ ਘੱਲੀ, ਜਿਸ ਨੂੰ ਦੇਖਕੇ ਰਿਖੀ ਦਾ ਵੀਰਜ ਪਾਤ ਹੋ ਗਿਆ. ਇਹ ਵੀਰਜ ਸਰਕੁੜੇ ਵਿੱਚ ਸੁੱਟਿਆ ਗਿਆ, ਜਿਸ ਤੋਂ ਇੱਕ ਲੜਕਾ ਇੱਕ ਲੜਕੀ ਉਪਜੀ. ਸ਼ਾਂਤਨੁ ਰਾਜਾ ਨੇ ਜਦ ਉਨ੍ਹਾਂ ਨੂੰ ਵੇਖਿਆ, ਤਦ ਕ੍ਰਿਪਾ ਆਈ, ਦੋਹਾਂ ਨੂੰ ਉਠਾਕੇ ਘਰ ਲੈ ਆਇਆ ਅਤੇ ਪ੍ਰੇਮ ਨਾਲ ਪਾਲਨਾ ਕੀਤੀ. ਇਸੇ ਕਾਰਣ ਬਾਲਕ ਦਾ ਨਾਉਂ ਕ੍ਰਿਪ ਅਤੇ ਲੜਕੀ ਦਾ ਨਾਉਂ ਕ੍ਰਿਪੀ ਹੋਇਆ. ਜੁਆਨ ਹੋਣ ਪੁਰ ਕ੍ਰਿਪੀ ਦ੍ਰੌਣ ਦੀ ਇਸਤ੍ਰੀ ਹੋਈ ਅਤੇ ਕ੍ਰਿਪਾਚਾਰਯ ਸਾਰੀ ਉਮਰ ਸ਼ਾਂਤਨੁ ਦੀ ਵੰਸ਼ ਦਾ ਭਾਰੀ ਸਿਕ੍ਸ਼੍‍ਕ ਅਤੇ ਸਹਾਇਕ ਰਿਹਾ.


ਕ੍ਰਿਪੀ ਦਾ ਪੁਤ੍ਰ, ਅਸ਼੍ਵੱਥਾਮਾ. "ਭੀਖਮ ਦ੍ਰੌਣ ਕ੍ਰਿਪਾਰੁ ਕ੍ਰਿਪੀਸੁਤ." (ਕ੍ਰਿਸਨਾਵ) ਭੀਸਮਪਿਤਾਮਾ, ਦ੍ਰੌਣਾਚਾਰਯ, ਕ੍ਰਿਪਾਚਾਰਯ ਅਤੇ ਅਸ਼੍ਵੱਥਾਮਾ.


क्रमि ਦੇਖੋ, ਕਿਰਮ. "ਵਿਚਿ ਪਾਥਰ ਕ੍ਰਿਮ ਜੰਤਾ." (ਵਾਰ ਸੋਰ ਮਃ ੪)


ਸੰ. कृमिजा ਸੰਗ੍ਯਾ- ਕੀੜਿਆਂ ਤੋਂ ਪੈਦਾ ਹੋਈ ਲਾਖ. ਦੇਖੋ, ਕਿਰਮਚੀ.


ਵਿ- ਜੋ ਕੀਤਾ ਜਾ ਰਿਹਾ ਹੈ। ੨. ਸੰਗ੍ਯਾ- ਉਹ ਕਰਮ, ਜੋ ਵਰਤਮਾਨ ਕਾਲ ਵਿੱਚ ਕੀਤਾ ਜਾਂਦਾ ਹੈ.


ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb.


ਕਾਵ੍ਯ ਅਨੁਸਾਰ ਉਹ ਨਾਇਕ, ਜੋ ਆਪਣੀ ਕ੍ਰਿਯਾ ਤੋਂ ਚਤੁਰਾਈ ਪ੍ਰਗਟ ਕਰੇ. ਅਰਥਾਤ ਬਿਨਾ ਮੁਖ ਤੋਂ ਬੋਲੇ ਸ਼ਰੀਰ ਦੀ ਚੇਸ੍ਟਾ ਨਾਲ ਚਤੁਰਤਾ ਦਿਖਾਵੇ.