ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اہلیہ] ਸੰਗ੍ਯਾ- ਅਹਲ (ਕੁਟੰਬ) ਵਾਲੀ. ਭਾਰਯਾ. ਜੋਰੂ. ਵਹੁਟੀ. ਵਨਿਤਾ.


ਅ਼. [اہلیِہا] ਉਸ ਵਿੱਚ ਰਹਿਣ ਵਾਲੇ.


ਫ਼ਾ. [اہل نظر] ਵਿ- ਅਕਲਮੰਦ. ਦਾਨਾ. ਸਿਆਣਾ.


ਸੰ. ਆਹਵ. ਸੰਗ੍ਯਾ- ਯੁੱਧ. ਜੰਗ.


ਸੰ. ਆਹਵੀਯ. ਵਿ- ਯੁੱਧ ਸੰਬੰਧੀ. "ਗਿਰੰਤ ਭੂਮਿ ਅਹਵਯੰ." (ਰਾਮਾਵ) ਅਹਵੀਯ ਭੂਮਿ (ਮੈਦਾਨੇ ਜੰਗ) ਵਿੱਚ ਡਿਗਦੇ ਹਨ. ਦੇਖੋ, ਅਹਵੀ ਭੂਮਿ.


ਅ਼. [احوال] ਹ਼ਾਲ ਦਾ ਬਹੁ ਵਚਨ. ਦਸ਼ਾ. "ਮਮ ਈ ਚਿਨੀ ਅਹਵਾਲ." (ਤਿਲੰ ਮਃ ੧)#੨. ਸਮਾਚਾਰ. ਸੁਧ. ਖਬਰ.


ਸੰ. ਆਹਵੀਯ ਭੂਮਿ. ਰਣਖੇਤ. ਮੈਦਾਨੇ ਜੰਗ. ਦੇਖੋ, ਅਹਵਯੰ.


ਵ੍ਯ- ਪ੍ਰਸੰਨਤਾ ਅਤੇ ਅਚਰਜ ਬੋਧਕ ਸ਼ਬਦ। ੨. ਕ੍ਰਿ- ਹੈ ਸ਼ਬਦ ਦਾ ਭੂਤ ਕਾਲ. ਸੀ. ਥਾ. ਸਾ. "ਜਹ ਕਛੁ ਅਹਾ, ਤਹਾ ਕਿਛੁ ਨਾਹੀ." (ਗਉ ਕਬੀਰ)