ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. कटाक्ष ਸੰਗ੍ਯਾ- ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. "ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ." (ਧਨਾ ਮਃ ੫) "ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ." (ਨਟ ਮਃ ੪) ੨. ਵ੍ਯੰਗ ਵਾਕ੍ਯ. ਰਮਜ। ੩. ਤਾਨਾ. ਤਨਜ਼.
ਰਿਆਸਤ ਪਟਿਆਲਾ, ਤਸੀਲ ਪਾਇਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ਤਿੰਨ ਮੀਲ ਈਸ਼ਾਨ ਕੋਣ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਨਹਿਰ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੁਦ੍ਵਾਰਾ ਹੈ, ਜਿਸ ਬੋਹੜ ਹੇਠ ਕੁਝ ਕਾਲ ਵਿਸ਼੍ਰਾਮ ਕੀਤਾ ਹੈ ਉਹ ਹੁਣ ਮੌਜੂਦ ਹੈ.
ਸੰ. ਵਿ- ਕਾਮੀ. ਛਿਨਾਲ। ੨. ਸੰ. ਕੱਟਾਰ. ਸੰਗ੍ਯਾ- ਇੱਕ ਦੁਧਾਰਾ ਛੋਟਾ ਸ਼ਸਤ੍ਰ, ਜੋ ਕਮਰ ਵਿੱਚ ਰੱਖੀਦਾ ਹੈ. ਦੇਖੋ, ਸਸਤ੍ਰ.
ਦੇਖੋ, ਕਟਾਰ ੨. "ਕਮਰਿ ਕਟਾਰਾ ਬੰਕੁੜਾ." (ਵਾਰ ਰਾਮ ੧. ਮਃ ੧) ੨. ਕਟਾਕ੍ਸ਼੍, ਜੋ ਕਟਾਰ ਜੇਹੇ ਕਾਟ ਕਰਨ ਵਾਲੇ ਹਨ. ਦੇਖੋ, ਮੁੰਧ। ੩. ਇੱਕ ਖਤ੍ਰੀ ਗੋਤ੍ਰ। ੪. ਇੱਕ ਪ੍ਰੇਮੀ ਸ਼ਰਾਫ਼, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ.
malice, ill-will, rancour, enmity, animus, animosity, vindictiveness; impurity, foulness
sometimes, occasionally, now and then, at times, off and on
since when ? for a long time now